Monday, October 19, 2026
Home Hoshiarpur ਸਟਾਰ ਕੱਪਲ ਡੋਨਰ ਨੇ 25ਵੀ ਵਾਰ ਇਕੱਠਿਆਂ ਖੂਨਦਾਨ ਕੀਤਾ

ਸਟਾਰ ਕੱਪਲ ਡੋਨਰ ਨੇ 25ਵੀ ਵਾਰ ਇਕੱਠਿਆਂ ਖੂਨਦਾਨ ਕੀਤਾ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਜਿਲ੍ਹੇ ਵਿੱਚ ਵਿਲੱਖਣ ਪਹਿਚਾਣ ਬਣਾ ਚੁੱਕੇ ਅਤੇ ਸਟਾਰ ਕੱਪਲ ਡੋਨਰ ਦੇ ਨਾਮ ਨਾਲ ਜਾਣੇ ਜਾਂਦੇ ਕੱਪਲ ਡੋਨਰ ਬਹਾਦਰ ਸਿੰਘ ਸਿੱਧੂ ਅਤੇ ਜਤਿੰਦਰ ਕੌਰ ਸਿੱਧੂ ਨੇ ਅੱਜ ਭਾਈ ਘਨੱਈਆ ਜੀ ਬਲੱਡ ਬੈਂਕ ਹੁਸ਼ਿਆਰਪੁਰ ਵਿਖੇ ਪਹੁੰਚ ਕੇ ਇਕੱਠਿਆਂ 25ਵੀਂ ਵਾਰ ਖੂਨਦਾਨ ਕੀਤਾ।
ਇਸ ਜੌੜੇ ਨੂੰ ਹੁਸ਼ਿਆਰਪੁਰ ਜਿਲੇ੍ਹ ਦੇ ਪਹਿਲੇ ਨੌਜਵਾਨ ਖੂਨਦਾਨੀ ਜੌੜੇ ਹੋਣ ਦਾ ਮਾਣ ਹਾਸਿਲ ਹੈ । ਹੁਣ ਤੱਕ ਇਹ ਜੌੜਾ ਤਕਰੀਬਨ 18 ਲੀਟਰ ਖੂਨ-ਦਾਨ ਕਰ ਚੁੱਕਾ ਹੈ। ਨਿੱਜੀ ਤੌਰ ਤੇ ਬਹਾਦਰ ਸਿੰਘ ਸਿੱਧੂ ਨੇ 60ਵੀ ਵਾਰ ਅਤੇ ਜਤਿੰਦਰ ਕੌਰ ਸਿੱਧੂ ਨੇ ਨਿੱਜੀ ਤੌਰ ਤੇ 25ਵੀ ਵਾਰ ਖੁੂਨ-ਦਾਨ ਕੀਤਾ। ਜਿਕਰਯੋਗ ਹੈ ਕਿ ਦੋਵੇਂ ਪਤੀ-ਪਤਨੀ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਹਨ ਅਤੇ ਲਗਾਤਾਰ ਸਮਾਜ ਭਲਾਈ ਕਾਰਜਾਂ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।

Advertisements

ਇਸ ਮੋਕੇ ਭਾਈ ਘਨੱਈਆ ਜੀ ਬਲੱਡ ਬੈਂਕ ਹੁਸ਼ਿਆਰਪੁਰ ਦੇ ਪ੍ਰਧਾਨ ਸ ਜਸਦੀਪ ਸਿੰਘ ਪਾਹਵਾ ਜੀ ਨੇ ਸਿੱਧੂ ਜੋੜੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਵਰਗ ਨੂੰ ਵੀ ਸਿੱਧੂ ਜੋੜੇ ਤੋ ਪ੍ਰੇਰਣਾ ਲੈਂਦੇ ਹੋਏ ਸਮਾਜ ਭਲਾਈ ਦੇ ਕਾਰਜਾਂ ਲਈ ਅੱਗੇ ਆੳੇੁਣਾ ਚਾਹੀਦਾ ਹੈ।ਡਾ ਅਜੇ ਬੱਗਾ ਅਤੇ ਪ੍ਰੌ ਬਹਾਦਰ ਸਿੰਘ ਸੁਨੇਤ ਨੇ ਖੂਨਦਾਨੀ ਜੌੜੇ ਨੂੰ ਇਸ ਮਹਾਨ ਸੇਵਾ ਕਾਰਜ ਲਈ ਮੁਬਾਰਕਬਾਦ ਦਿੱਤੀ ਅਤੇ ਲੋਕਾਂ ਨੂੰ ਅਪੀਲ਼ ਕੀਤੀ ਕਿ ਉਹ ਵੀ ਖੂਨਦਾਨ ਮੁਹਿੰਮ ਦਾ ਹਿੱਸਾ ਬਨਣ।

LEAVE A REPLY

Please enter your comment!
Please enter your name here