ਇੰਸਪੈਕਟਰ ਦਰਸ਼ਣ ਸਿੰਘ ਗਿੱਲ ਨੂੰ ਸਮਾਜ ਦੇ ਸਾਰੇ ਵਰਗਾਂ ਦੀਆਂ ਉੱਘੀਆਂ ਸਖਸ਼ੀਅਤਾਂ ਵਲੋਂ ਸ਼ਰਧਾਂਜਲੀ ਭੇਂਟ

ਮਾਹਿਲਪੁਰ(ਦ ਸਟੈਲਰ ਨਿਊਜ਼), ਰਿਪੋਰਟ- ਜਸਵਿੰਦਰ ਹੀਰ। ਅਰਜਨਾ ਐਵਾਰਡੀ ਫੁੱਟਬਾਲਰ ਸਰਦਾਰ ਗੁਰਦੇਵ ਸਿੰਘ ਗਿੱਲ ਜੀ ਦੇ ਛੋਟੇ ਭਰਾ ਇੰਸਪੈਕਟਰ ਦਰਸ਼ਣ ਸਿੰਘ ਗਿੱਲ ਜੋ ਕੁੱਝ ਰੋਜ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਸਨ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਮੌਕੇ ਉੱਘੇ ਪ੍ਰਵਾਸੀ ਭਾਰਤੀਆਂ,ਸਿਆਸੀ ਆਗੂਆਂ,ਖੇਡ ਜਗਤ ਦੀਆਂ ਮਹਾਨ ਹਸਤੀਆਂ,ਸਮਾਜ ਸੇਵਕਾਂ,ਕਿਸਾਨ ਆਗੂਆਂ,ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ, ਰਿਸ਼ਤੇਦਾਰਾਂ ਤੇ ਇਲਾਕਾ ਨਿਵਾਸੀਆਂ ਨੇ ਹਾਜ਼ਰੀ ਲਗਵਾਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗਿਆਨੀ ਹਰਜਾਚਕ ਸਿੰਘ ਜੀ ਹੁਸ਼ਿਆਰਪੁਰ ਵਾਲਿਆਂ ਦੇ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕਰਕੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਤੇ ਪਿੱਛੇ ਬੇਟਿਆਂ ਦੀ ਚੜ੍ਹਦੀ ਕਲ੍ਹਾ ਲਈ ਸਾਰੀ ਸੰਗਤ ਨਾਲ ਮਿਲ ਕੇ ਅਰਦਾਸ ਬੇਨਤੀ ਕੀਤੀ।

Advertisements

ਅੰਤਿਮ ਅਰਦਾਸ ਵਿੱਚ ਪੁੱਜੇ ਸਭਨਾਂ ਸੱਜਣਾਂ ਨੇ ਸਰਦਾਰ ਦਰਸ਼ਣ ਸਿੰਘ ਗਿੱਲ ਦੀ ਮੌਤ ਤੇ ਡੂੰਘੇ ਦੁੱਖ ਤੇ ਦਿਲੋਂ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਤੇ ਮੁੱਖ ਸਰਪ੍ਰਸਤ ਇੰਡੀਅਨ ਓਵਰਸੀਜ਼ ਕਾਂਗਰਸ ਦਲਜੀਤ ਸਿੰਘ ਸਹੋਤਾ, ਸਾਬਕਾ ਮੰਤਰੀ ਸੋਹਣ ਸਿੰਘ ਠੰਡਲ,ਹਲਕਾ ਵਿਧਾਇਕ ਡਾਕਟਰ ਰਾਜ ਕੁਮਾਰ ਚੱਬੇਵਾਲ,ਸੁਰਿੰਦਰਪਾਲ ਸਿੰਘ ਸੰਧੂ, ਡਾਕਟਰ ਦਿਲਬਾਗ ਰਾਏ, ਰਾਜੇਸ਼ਵਰ ਜੇਤਲੀ, ਬਾਬਾ ਰਾਮ ਮੂਰਤੀ ਜੀ ਨਾਰਾ ਡਾਡਾ,ਸਤਨਾਮ ਸਿੰਘ ਸਾਹਨੀ ਸਕੱਤਰ ਭਾਰਤੀ ਕਿਸਾਨ ਯੂਨੀਅਨ ਦੋਆਬਾ, ਸਪੋਰਟਸ ਅਫਸਰ ਝਲਮਣ ਸਿੰਘ ਤੇ ਕਿਸਾਨ ਆਗੂ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ ਨੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਨ੍ਹਾਂ ਨਾਲ ਬਿਤਾਏ ਪਲਾਂ ਨਾਲ ਸਬੰਧਿਤ ਯਾਦਾਂ ਨੂੰ ਤਾਜ਼ਾ ਕੀਤਾ ਅਤੇ ਖੇਡ ਖੇਤਰ ਤੇ ਸਰਕਾਰੀ ਵਿਭਾਗ ਵਿੱਚ ਉਨ੍ਹਾਂ ਵਲੋਂ ਪਾਏ ਵਿਸ਼ੇਸ਼ ਯੋਗਦਾਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੇ ਵਿਛੋੜੇ ਨੂੰ ਇਲਾਕੇ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ!ਸਾਰੀਆਂ ਸ਼ਖ਼ਸੀਅਤਾਂ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਆਉਣ ਵਾਲੇ ਸਮੇਂ ਵਿੱਚ ਗਿੱਲ ਪਰਿਵਾਰ ਨਾਲ ਸਾਥ ਨਿਭਾਉਣ ਦਾ ਭਰੋਸਾ ਦਿਵਾਇਆ।

ਸਰਦਾਰ ਗੁਰਦੇਵ ਸਿੰਘ ਗਿੱਲ ਜੀ ਨੇ ਅੰਤਿਮ ਅਰਦਾਸ ਵਿੱਚ ਸ਼ਾਮਲ ਪ੍ਰਮੁੱਖ ਸ਼ਖ਼ਸੀਅਤਾਂ,ਰਿਸ਼ਤੇਦਾਰਾਂ,ਦੋਸਤਾਂ ਮਿੱਤਰਾਂ,ਪਿੰਡ ਵਾਸੀਆਂ ਤੇ ਇਲਾਕਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਆਉਣ ਵਾਲੇ ਸਮੇਂ ਵਿੱਚ ਵੀ ਆਪਣੇ ਪਰਿਵਾਰ ਨਾਲ ਇਸੇ ਤਰ੍ਹਾਂ ਸਾਂਝ ਬਣਾਈ ਰੱਖਣ ਲਈ ਕਿਹਾ। ਇਸ ਮੌਕੇ ਪ੍ਰਿੰਸੀਪਲ ਪਰਮਿੰਦਰ ਸਿੰਘ,ਪ੍ਰੋਫੈਸਰ ਸਰਵਣ ਸਿੰਘ,ਪ੍ਰਿੰਸੀਪਲ ਜਗਮੋਹਣ ਸਿੰਘ ਬੱਡੋਂ,ਸਰਬਜੀਤ ਸਿੰਘ ਰਸੂਲਪੁਰ, ਕਸ਼ਮੀਰ ਸਿੰਘ ਮੈਲ਼ੀ, ਤਕਦੀਰ ਸਿੰਘ ਭਾਰਟਾ,ਮਹਿੰਦਰ ਸਿੰਘ ਮੱਲ,ਅਵਤਾਰ ਸਿੰਘ ਡਾਂਡੀਆ,ਜ਼ੈਲਦਾਰ ਦਵਿੰਦਰ ਸਿੰਘ ਗਿੱਲ,ਗਿਆਨ ਸਿੰਘ ਸੰਘਾ,ਕਮਾਂਡੈਂਟ ਰਾਧੇ ਸ਼ਾਮ ਜੀ, ਇੰਸਪੈਕਟਰ ਇਕਬਾਲ ਸਿੰਘ, ਜਸਪਾਲ ਜੱਸੀਮਾਹਿਲਪੁਰ,ਕੋਚ ਬੰਧਨ ਸਿੰਘ,ਅਵਤਾਰ ਸਿੰਘ ਗਿੱਲ,ਪਰਮਿੰਦਰ ਸਿੰਘ ਪਿੰਦਾ,ਬਲਜਿੰਦਰ ਸਿੰਘ ਸੋਨੀ, ਜਸਪਾਲ ਸਿੰਘ ਬਿੰਝੋਂ,ਬਲਵੀਰ ਸਿੰਘ,ਕਾਲਾ ਸਾਹਨੀ, ਸੁਖਦੇਵ ਸਿੰਘ ਸਰਪੰਚ ਲੰਗੇਰੀ,ਜਸਵੀਰ ਸਿੰਘ ਸਰਪੰਚ ਖੈਰੜ,ਗੁਰਨਾਮ ਸਿੰਘ, ਸੰਦੀਪ ਸਿੰਘ,ਮਨਜਿੰਦਰ ਸਿੰਘ ਮਾਹਿਲਪੁਰ,ਗਿਆਨੀ ਲਖਵਿੰਦਰ ਸਿੰਘ ਜੀ ਹਾਜ਼ਰ ਸਨ।

LEAVE A REPLY

Please enter your comment!
Please enter your name here