ਵਿਸ਼ਵ ਏਡਜ਼ ਦਿਵਸ ਮੌਕੇ ਇਕ ਜਾਗਰੂਕਤਾ ਸਮਾਰੋਹ ਦਾ ਕੀਤਾ ਗਿਆ ਆਯੋਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਿਸ਼ਵ ਏਡਜ਼ ਦਿਵਸ ਮੌਕੇ ਇਕ ਜਾਗਰੂਕਤਾ ਸਮਾਰੋਹ ਦਾ ਆਯੋਜਨ ਪੁਲਿਸ ਹਸਪਤਾਲ ਹੁਸ਼ਿਆਰਪੁਰ ਵਿਖੇ ਮੈਡੀਕਲ ਅਫਸਰ ਡਾ ਆਸ਼ੀਸ਼ ਮੈਹਾਨ ਦੀ ਅਗਵਾਈ ਵਿੱਚ ਡਾ ਸਿਹਤ ਵਿਭਾਗ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਜਿਸ ਵਿੱਚ ਐਸਐਸਪੀ ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪ੍ਰੀਤ ਮੋਹਿੰਦਰ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਇਸ ਦੌਰਾਨ ਐਸਪੀ ਹੈਡਕੁਆਟਰ ਮਨਜੀਤ ਕੌਰ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਾਗਰੂਕਤਾ ਸਮਾਗਮ ਨੂੰ ਸੰਬੋਧਨ ਕਰਦਿਆਂ ਐਸਐਸਪੀ ਸਰਤਾਜ ਸਿੰਘ ਚਾਹਲ ਨੇ ਕਿਹਾ ਕਿ ਏਡਜ਼ ਦਾ ਰੋਗ, ਮਨੁੱਖਾਂ ਲਈ ਪੈਦਾ ਹੋਏ ਵੱਡੇ ਖਤਰਿਆਂ ਵਿਚੋਂ ਇੱਕ ਹੈ। ਇਸ ਤੋਂ ਬਚਣ ਦਾ ਸਿਰਫ਼ ਇਹ ਹੀ ਰਸਤਾ ਹੈ ਕਿ ਐਚ.ਆਈ.ਵੀ. ਜੋ ਕਿ ਏਡਜ਼ ਫੈਲਾਉਣ ਵਾਲਾ ਰੋਗਾਣੂ ਹੈ ਬਾਰੇ ਪੂਰੀ ਤੇ ਸਹੀ ਜਾਣਕਾਰੀ ਹਾਸਿਲ ਕੀਤੀ ਜਾਏ ਕਿਉਂਕਿ ਜੋ ਇਸ ਗਿਆਨ ਸਦਕਾ ਹੀ ਏਡਜ਼ ਤੋਂ ਜਾਨ ਛੁੱਟ ਸਕਦੀ ਹੈ। ਸਿਵਲ ਸਰਜਨ ਹੁਸ਼ਿਆਰਪੁਰ ਡਾ ਪ੍ਰੀਤ ਮੋਹਿੰਦਰ ਸਿੰਘ ਜੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਐਚ.ਆਈ.ਵੀ. ਦਾ ਵਾਇਰਸ ਮਨੁੱਖੀ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ। ਐਚ.ਆਈ.ਵੀ. ਅਸੁਰੱਖਿਅਤ ਸੈਕਸ, ਐਚ.ਆਈ.ਵੀ. ਪ੍ਰਭਾਵਿਤ ਗਰਭਵਤੀ ਮਾਂ ਤੋਂ ਉਸਦੇ ਹੋਣ ਵਾਲੇ ਬੱਚੇ ਨੂੰ, ਸੰਕਰਮਿਤ ਖੂਨ ਚੜਾਉਣ ਨਾਲ ਅਤੇ ਸੰਕਰਮਿਤ ਸੂਈ ਅਤੇ ਸਰਿੰਜਾਂ ਦੀ ਸਾਂਝੀ ਵਰਤੋ ਤੋਂ ਫੈਲਦਾ ਹੈ।

Advertisements

ਬੀਮਾਰੀ ਜਾਂ ਹਾਦਸੇ ਦੀ ਅਵਸਥਾ ਵਿੱਚ ਲੋੜ ਪੈਣ ਤੇ ਸਕੰਰਮਣ ਰਹਿਤ ਖੂਨ ਹੀ ਚਲਾਉਣਾ ਚਾਹੀਦਾ ਹੈ, ਜੋ ਕਿ ਰਜਿਸਟਰਡ ਬਲੱਡ ਬੈਂਕਾਂ ਤੋਂ ਹੀ ਲਿਆ ਜਾਵੇ। ਹਰ ਗਰਭਵਤੀ ਮਾਂ ਦਾ ਐਚ.ਆਈ.ਵੀ. ਟੈਸਟ ਜਰੂਰ ਕਰਵਾਉਣਾ ਚਾਹੀਦਾ ਹੈ। ਗਰਭਵਤੀ ਔਰਤ ਦੀ ਐਚ.ਆਈ.ਵੀ. ਜਾਂਚ ਨਾਲ ਉਸਦੇ ਹੁਣ ਵਾਲੇ ਬੱਚੇ ਨੂੰ ਐਚ.ਆਈ.ਵੀ. ਹੋਣ ਦਾ ਖਤਰਾ ਘਟਾਇਆ ਜਾ ਸਕਦਾ ਹੈ। ਬੀਮਾਰ ਵਿਅਕਤੀ ਨੂੰ ਟੀਕਾ ਲਗਾਉਣ ਵੇਲੇ ਕੇਵਲ ਸਕੰਰਮਣ ਰਹਿਤ ਭਾਵ ਕਿ ਨਵੀਂ ਸੂਈ ਅਤੇ ਸਰਿੰਜ ਦੀ ਵਰਤੋਂ ਕਰਨੀ ਚਾਹੀਦੀ ਹੈ। ਇੰਨਾਂ ਸਾਵਧਾਨੀਆਂ ਨਾਲ ਮਨੁੱਖ ਐਚ.ਆਈ.ਵੀ. ਅਤੇ ਏਡਜ਼ ਤੋਂ ਮੁਕਤ ਰਹਿ ਸਕਦਾ ਹੈ। ਏਸੀਐਮਓ ਡਾ ਰਾਜਪਾਲ ਸਿੰਘ ਨੇ ਕਿਹਾ ਕਿ ਐਚ.ਆਈ.ਵੀ. ਨਾਲ ਸੰਕਰਮਿਤ ਵਿਅਕਤੀਆਂ ਦੀ ਰੋਗਾਂ ਨਾਲ ਲੜਨ ਦੀ ਤਾਕਤ ਨੂੰ ਖਤਮ ਹੋ ਹੈ ਜਿਸ ਨਾਲ ਪ੍ਰਭਾਵਿਤ ਵਿਅਕਤੀ ਹੋਰ ਕਈ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਜੋ ਕਿ ਉਸਦੀ ਮੌਤ ਦਾ ਕਾਰਣ ਬਣ ਸਕਦੇ ਹਨ। ਓਟ ਕਲੀਨਿਕ ਕਾਊਂਸਲਰ ਮਿਸ ਸੰਦੀਪ ਕੁਮਾਰੀ ਨੇ ਏਡਜ਼ ਦੇ ਕਾਰਣਾਂ, ਲੱਛਣਾਂ, ਇਲਾਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਇਸ ਸਾਲ ਵਿਸ਼ਵ ਸਿਹਤ ਸੰਗਠਲ ਵਲੋਂ ਵਿਸ਼ਵ ਏਡਜ਼ ਦਿਵਸ ਦਾ ਥੀਮ ‘ਬਰਾਬਰ’ ਰੱਖਿਆ ਗਿਆ ਹੈ। ਜਿਕਰਯੋਗ ਹੈ ਕਿ ਐਚ.ਆਈ.ਵੀ/ਏਡਜ਼ ਤੋਂ ਪ੍ਰਭਾਵਿਤ ਵਿਅਕਤੀਆਂ ਨਾਲ ਆਸ ਸਮਾਜ ਵਲੋਂ ਬਹੁਤ ਭੇਦਭਾਵ ਕੀਤਾ ਜਾਂਦਾ ਹੈ।

ਇਸ ਲਈ ਬਹੁਤ ਸਾਰੇ ਲੋਕ ਸਮਾਜ ਵੱਲੋਂ ਤ੍ਰਿਸਕਾਰੇ ਜਾਣ ਦੇ ਡਰ ਕਾਰਣ ਆਪਣਾ ਐਚ.ਆਈ.ਵੀ. ਦਾ ਟੈਸਟ ਨਹੀਂ ਕਰਵਾਉਂਦੇ ਜਾਂ ਦਵਾਈ ਨਹੀਂ ਖਾਂਦੇ। ਬਲਕਿ ਐਚ.ਆਈ.ਵੀ. ਉਕਤ ਚਾਰ ਕਾਰਣਾਂ ਤੋਂ ਇਲਾਵਾ ਹੋਰ ਕਿਸੇ ਕਾਰਣ ਕਰਕੇ ਨਹੀਂ ਫੈਲਦਾ। ਇਸ ਲਈ ਐਚ.ਆਈ. ਵੀ. ਨਾਲ ਸਕੰਰਮਿਤ ਵਿਅਕਤੀਆਂ ਨਾਲ ਹਮਦਰਦੀ ਰੱਖਦੇ ਹੋਏ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਹੋਰ ਵਿਅਕਤੀਆਂ ਨੂੰ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ। ਉਹਨਾਂ ਨੂੰ ਡਾਕਟਰੀ ਸਲਾਹ ਮੁਤਾਬਕ ਲਗਾਤਾਰ ਦਵਾਈ ਦਾ ਸੇਵਨ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਏ.ਆਰ.ਟੀ. ਕੇਂਦਰਾਂ ਵਿੱਚ ਮਰੀਜਾਂ ਨੂੰ ਇਹ ਇਲਾਜ ਮੁਫਤ ਮੁਹੱਈਆ ਕਰਾਇਆ ਜਾਂਦਾ ਹੈ ਅਤੇ ਮਰੀਜਾਂ ਦੀ ਪਹਿਚਾਣ ਵੀ ਗੁਪਤ ਰੱਖੀ ਜਾਂਦੀ ਹੈ। ਸਮਾਗਮ ਦੌਰਾਨ ਨੁੱਕੜ ਮੰਡਲੀ ਪੰਜਾਬ ਰੰਗ ਮੰਚ ਤੋਂ ਵਿਨੋਦ ਸਿੱਧੂ ਐਂਡ ਟੀਮ ਵੱਲੋਂ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਦੇ ਨਿਰਦੇਸ਼ਾਂ ਅਨੁਸਾਰ ਏਡਜ਼ ਪ੍ਰਤੀ ਜਾਗਰੂਕਤਾ ਭਰਪੂਰ ਨੁੱਕੜ ਨਾਟਕ ਪੇਸ਼ ਕੀਤਾ ਗਿਆ।

ਇਸ ਸਮਾਗਮ ਦੌਰਾਨ ਸੀਜੇਐਮ ਕਮ ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਐਡਵੋਕੇਟ ਮਲਕੀਤ ਸਿੰਘ ਸਿੱਕਰੀ ਨੇ ਵੱਖ ਵੱਖ ਵਰਗਾਂ ਨੂੰ ਮਿਲਣ ਵਾਲੀਆਂ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਅੰਤ ਵਿੱਚ ਡੀਐਸਪੀ ਹੈਡਕੁਆਰਟਰ ਨਰਿੰਦਰ ਸਿੰਘ ਔਜਰਾ ਨੇ ਆਏ ਹੋਏ ਮਹਿਮਾਨਾਂ ਅਤੇ ਪੁਲਿਸ ਹਸਪਤਾਲ ਦੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਏਡਜ਼ ਪ੍ਰਤੀ ਮੁਕੰਮਲ ਜਾਣਕਾਰੀ ਅਤੇ ਜਾਗਰੂਕਤਾ ਹੀ ਇਸਦਾ ਇੱਕੋ ਇੱਕ ਇਲਾਜ ਹੈ।ਸਮਾਗਮ ਦੌਰਾਨ ਉਕਤ ਤੋਂ ਇਲਾਵਾ ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਫਾਰਮੇਸੀ ਅਫਸਰ ਸੁਰਿੰਦਰਪਾਲਜੀਤ ਸਿੰਘ, ਬੀਸੀਸੀ ਕਾਰਡੀਨੇਟਰ ਅਮਨਦੀਪ ਸਿੰਘ, ਆਰਆਈ ਪੁਲਿਸ ਲਾਈਨ ਬਲਵਿੰਦਰ ਸਿੰਘ, ਲਾਈਨ ਅਫਸਰ ਅਤੇ ਪਰਮਜੀਤ ਸਿੰਘ ਉਪਸਥਿਤ ਸਨ।

LEAVE A REPLY

Please enter your comment!
Please enter your name here