Sunday, October 25, 2026
Home Hoshiarpur ਰੇਲਵੇ ਮੰਡੀ ਸਕੂਲ ਦੀ ਬਾਕਸਿੰਗ ਦੀ ਖਿਡਾਰਨ ਨੇ ਖੇਲੋ ਇੰਡੀਆ ਵਿੱਚ ਮਾਰੀਆਂ...

ਰੇਲਵੇ ਮੰਡੀ ਸਕੂਲ ਦੀ ਬਾਕਸਿੰਗ ਦੀ ਖਿਡਾਰਨ ਨੇ ਖੇਲੋ ਇੰਡੀਆ ਵਿੱਚ ਮਾਰੀਆਂ ਮੱਲਾਂ  

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਖੇਲੋ ਇੰਡੀਆ ਜੂਨੀਅਰ ਅਤੇ ਯੂਥ ਵੂਮੈਂਨਜ਼ ਓਪਨ ਬਾਕਸਿੰਗ ਚੈਂਪੀਅਨਸ਼ਿਪ – ਨੋਰਥ ਜ਼ੋਨ ਸਪੋਰਟ ਸਟੇਡੀਅਮ ਕਾਸ਼ੀਪੁਰ, ਉਤਰਾਖੰਡ ਵਿਖੇ ਸ. ਕੰ. ਸ. ਸ. ਸ. ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਦੀ ਵਿਦਿਆਰਥਣ ਜਸਪ੍ਰੀਤ ਕੌਰ ਪੁੱਤਰੀ ਕੁਲਵੰਤ ਸਿੰਘ ਨੇ ਬਾਕਸਿੰਗ 70-75 ਕਿਲੋ ਭਾਰ ਸ਼੍ਰੇਣੀ ਵਿਚ ਤੀਸਰੀ ਪੁਜ਼ੀਸ਼ਨ ਹਾਸਲ ਕਰਦੇ ਹੋਏ ਕਾਂਸੀ ਦਾ ਤਗਮਾ ਪ੍ਰਾਪਤ ਕਰਕੇ ਸਿਰਫ ਹੁਸ਼ਿਆਰਪੁਰ ਦਾ ਹੀ ਨਹੀਂ ਬਲਕਿ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।

Advertisements

ਜਸਪ੍ਰੀਤ ਕੌਰ ਸਿਰਫ ਖੇਡਾਂ ਹੀ ਨਹੀਂ ਬਲਕਿ ਪੜ੍ਹਾਈ ਵਿਚ ਵੀ ਬਹੁਤ ਹੁਸ਼ਿਆਰ ਹੈ। ਇਸ ਮੌਕੇ ਉੱਤੇ ਸਕੂਲ ਦੇ ਪ੍ਰਿੰਸਿਪਲ ਮੈਡਮ ਲਲਿਤਾ ਅਰੋੜਾ ਜੀ ਨੇ ਜਸਪ੍ਰੀਤ ਕੌਰ ਨੂੰ ਸਕੂਲ ਆਉਣ ਤੇ ਵਧਾਈ ਦਿੱਤੀ ਅਤੇ ਉਸ ਦੇ ਮਾਤਾ-ਪਿਤਾ ਨੂੰ ਵੀ ਵਧਾਈ ਦਿੱਤੀ ਅਤੇ ਹੌਂਸਲਾ ਅਫਜਾਈ ਕੀਤੀ। ਉਨ੍ਹਾਂ ਨੇ ਸਰੀਰਕ ਸਿੱਖਿਆ ਅਧਿਆਪਕਾਂ ਜੋਗਿੰਦਰ ਕੌਰ ਅਤੇ ਸਰਬਜੀਤ ਕੌਰ ਨੂੰ ਵੀ ਵਧਾਈ ਦਿੱਤੀ ਅਤੇ ਇਸ ਮੌਕੇ ਤੇ ਸਕੂਲ ਸਟਾਫ਼ ਲੈਕਚਰਾਰ ਬੀਰਬਲ ਜੀ ਅਤੇ ਰਵਿੰਦਰ ਸਿੰਘ, ਡਾ. ਰਿਤੂ ਕੁਮਰਾ, ਸਰਬਜੀਤ ਕੌਰ,  ਕੌਰ ਜੀ ਹਾਜਰ ਸਨ।

LEAVE A REPLY

Please enter your comment!
Please enter your name here