ਪਰਮੇਸ਼ਵਰ ਦੀ ਬੰਦਗੀ ਨਾਲ “ਦ ਓਪਨ ਡੋਰ ਚਰਚ” ਵਿਖੇ ਨਵਾਂ ਸਾਲ ਹੋਇਆ ਸ਼ੁਰੂ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਦ ਓਪਨ ਡੋਰ ਚਰਚ ਵਿਖੇ ਨਵੇਂ ਸਾਲ ਦੀ ਸ਼ੁਰੁਆਤ ਪ੍ਰਮੇਸ਼ਵਰ ਦੇ ਅੱਗੇ ਪ੍ਰਾਥਨਾ ਕਰਕੇ ਸ਼ੁਰੂ ਕੀਤੀ ਗਈ 1 ਜਨਵਰੀ 2023 ਦਿਨ ਐਤਵਾਰ ਨੂੰ ਨਵੇਂ ਵਰ੍ਹੇ ਦੀ ਸ਼ੁਰੁਆਤ ਦ ਓਪਨ ਡੋਰ ਚਰਚ ਵਿਖੇ ਮੁਖ ਪਾਸਟਰ ਡਾ. ਹਰਪ੍ਰੀਤ ਦਿਓਲ ਤੇ ਪਾਸਟਰ ਗੁਰਸ਼ਰਨ ਕੌਰ ਦਿਓਲ ਨੇ ਪ੍ਰਭੂ ਯਿਸ਼ੂ ਮਸੀਹ ਅੱਗੇ ਪ੍ਰਾਥਨਾ ਕਰਕੇ ਆਰੰਭ ਕੀਤੀ ਤੇ ਆਈ ਹੋਈ ਮਸੀਹੀ ਸੰਗਤ ਨੂੰ ਨਵੇਂ ਵਰ੍ਹੇ ਦੀ ਵਧਾਈਆਂ ਦਿਤੀਆਂ। ਇਸ ਮੌਕੇ ਆਯੋਜਿਤ ਪ੍ਰਾਥਨਾ ਸਭਾ ਦੌਰਾਨ ਮੁੱਖ ਪਾਸਟਰ ਹਰਪ੍ਰੀਤ ਦਿਓਲ ਨੇ ਦੀਨ-ਦੁਖੀਆਂ, ਬੇਸਹਾਰਾ, ਲਾਚਾਰਾ,ਬੇਔਲਾਦ ਜੋੜਿਆਂ ਅਤੇ ਸਰਬਤ ਦੇ ਭਲੇ ਲਈ ਪ੍ਰਭੂ ਯਿਸ਼ੂ ਮਸੀਹ ਅੱਗੇ ਪ੍ਰਾਥਨਾ ਕੀਤੀ ਤੇ ਕਾਮਨਾ ਕੀਤੀ ਕਿ ਆਉਣ ਵਾਲੇ ਇਸ ਨਵੇਂ ਸਾਲ ਵਿਚ ਪ੍ਰਮੇਸ਼ਵਰ ਸਾਰੀ ਸੰਗਤ ਦੇ ਦੁੱਖ ਦਰਦ ਦੂਰ ਕਰੇ, ਸੰਗਤ  ਦੇ ਰੁਕੇ ਹੋਏ। ਜਰੂਰੀ ਕਾਰਜ ਨੇਪੜੇ ਚੜਨ ਅਤੇ ਸੰਗਤ ਦੀ ਹੋਰ ਮਨ ਮੁਰਾਦਾਂ ਪ੍ਰਮੇਸ਼ਵਰ ਪੂਰੀਆਂ ਕਰੇ ਪਾਸਟਰ ਹਰਪ੍ਰੀਤ ਦਿਓਲ ਨੇ ਸਮੂਹ ਸੰਗਤ ਨੂੰ ਪਰਮੇਸ਼੍ਵਰ ਦੇ ਨਾਲ ਜੁੜ ਕੇ ਰਹਿਣ ਦੀ ਅਪੀਲ ਕੀਤੀ ਤੇ ਸਬ ਲੋਕਾਂ ਨੂੰ ਆਪਸ ਵਿਚ ਘ੍ਰਿਣਾ,ਹੰਕਾਰ,ਦੁਸ਼ਮਣੀ,ਭੇਦਭਾਵ ਦੂਰ ਕਰਕੇ ਮਿਲਜੁਲ ਕੇ ਰਹਿਣ ਦੀ ਨੇਕ ਸਲਾਹ ਦਿੱਤੀ।  

Advertisements

ਇਸ ਮੌਕੇ ਵੱਧ ਚੜਕੇ ਸੰਗਤ ਨੇ ਚਰਚ ਵਿਖੇ ਪਹੁੰਚਕੇ  ਪਰਮੇਸ਼੍ਵਰ ਦਾ ਅਸ਼ੀਰਵਾਦ ਲਿਤਾ ਇਸ ਮੌਕੇ  ਸੰਧਾਵਾਲੀਆ ਪੀ.ਸੀ.ਪੀ.ਸੀ,ਵਾਇਸ ਪ੍ਰਧਾਨ ਬਾਊ ਜੈਰਾਮ,ਪਾਸਟਰ ਅਗਸਟਿਨ , ਪਾਰਸ ਦੁਆ ਪਾਸਟਰ ਸੰਦੀਪ,ਪ੍ਰਬੰਧਕ ਸੁੱਚਾ ਰਾਮ, ਪ੍ਰਬੰਧਕ ਮਥੁਰਾ ਦਾਸ,ਪ੍ਰਬੰਧਕ ਨਰਿੰਦਰ ਠਾਕੁਰ, ਪ੍ਰਬੰਧਕ ਰਾਜਵਿੰਦਰ, ਪ੍ਰਬੰਧਕ ਸਭਰਵਾਲ,ਪ੍ਰਬੰਧਕ ਮਾਂਗੀ ਰਾਮ, ਪ੍ਰਬੰਧਕ ਹਰਚਰਨ ਸਿੰਘ,ਪ੍ਰਬੰਧਕ ਕੁਲਵੰਤ ਆਰ.ਸੀ.ਐਫ,ਪ੍ਰਬੰਧਕ ਰਜੇਸ਼ ਕੰਬੋਜ ਆਰ.ਸੀ.ਐਫ, ਪ੍ਰਬੰਧਕ ਰਾਜਿੰਦਰ ਕੁਮਾਰ,ਪ੍ਰਬੰਧਕ ਸਿਸਟਰ ਮੀਨਾ ਰਾਣੀ,ਪ੍ਰਬੰਧਕ ਸਿਸਟਰ ਗ੍ਰੇਸ,ਪ੍ਰਬੰਧਕ ਸਿਸਟਰ ਊਸ਼ਾ,  ਤੇ ਕਈ ਉੱਚੀਆਂ ਸ਼ਖਸ਼ੀਅਤਾਂ ਨੇ ਇਸ ਮੌਕੇ ਹਾਜ਼ਰੀ ਭਰੀ।

LEAVE A REPLY

Please enter your comment!
Please enter your name here