
ਪਟਿਆਲਾ, (ਦ ਸਟੈਲਰ ਨਿਊਜ਼): ਡਿਪਟੀ ਡਾਇਰੈਕਟਰ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਬਿਊਰੋ ਅਨੁਰਾਗ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਪਟਿਆਲਾ ਦੇ ਸਹਿਯੋਗ ਨਾਲ ਅਕਾਲ ਅਕੈਡਮੀ ਪਟਿਆਲਾ ਦਾ ਪਲੇਸਮੈਂਟ ਕੈਂਪ 6 ਜਨਵਰੀ 2023 ਨੂੰ ਲਗਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਗਰੈਜੂਏਟ ਜਾਂ ਪੋਸਟ ਗਰੈਜੂਏਟ ਪਾਸ ਉਮੀਦਵਾਰਾਂ ਦੀ ਗਣਿਤ, ਕਮਰਸ, ਅੰਗਰੇਜ਼ੀ, ਵਿਗਿਆਨ ਅਤੇ ਕੰਪਿਊਟਰ ਦੇ ਅਧਿਆਪਕਾਂ ਲਈ ਚੋਣ ਕੀਤੀ ਜਾਵੇਗੀ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜਿਨ੍ਹਾਂ ਉਮੀਦਵਾਰਾਂ ਨੇ ਬੀ.ਐਡ. ਪਾਸ ਨਾ ਕੀਤੀ ਹੋਵੇ ਉਹ ਵੀ ਇਸ ਕੈਂਪ ਵਿੱਚ ਭਾਗ ਲੈ ਸਕਦੇ ਹਨ। ਉਮੀਦਵਾਰਾਂ ਨੂੰ 20 ਤੋਂ 30 ਹਜ਼ਾਰ ਰੁਪਏ ਤੱਕ ਦੀ ਮਹੀਨਾਵਾਰ ਤਨਖਾਹ ਦਿੱਤੀ ਜਾਵੇਗੀ। ਇੱਛੁਕ ਉਮੀਦਵਾਰ ਇਸ ਇੰਟਰਵਿਊ ਵਿੱਚ ਭਾਗ ਲੈਣ ਲਈ ਮਿਤੀ 6 ਜਨਵਰੀ 2023 ਨੂੰ ਸਵੇਰੇ 10 ਵਜੇ ਅਕਾਲ ਢੁਢਿਆਲ ਅਕੈਡਮੀ, ਪੁਰਾਣਾ ਬਿਸ਼ਨ ਨਗਰ, ਗਲੀ ਨੰਬਰ 4 ਨੇੜੇ ਸ਼ਿਵ ਮੰਦਿਰ, ਪਟਿਆਲਾ ਵਿਖੇ ਸਮੇਂ ਸਿਰ ਪਹੁੰਚਣ। ਅਨੁਰਾਗ ਗੁਪਤਾ ਨੇ ਕਿਹਾ ਕਿ ਨੌਕਰੀ ਦੇ ਇੱਛੁਕ ਉਮੀਦਵਾਰ ਕੈਂਪ ਵਿੱਚ ਭਾਗ ਲੈਣ ਲਈ ਆਪਣੀ ਯੋਗਤਾ ਦੇ ਸਾਰੇ ਸਰਟੀਫਿਕੇਟ ਦੀਆਂ ਫੋਟੋਕਾਪੀਆਂ, ਆਈ.ਡੀ. ਪਰੂਫ਼ ਅਤੇ ਰਿਜ਼ਊਮ ਨਾਲ ਲੈ ਕੇ ਆਉਣ ਅਤੇ ਇਸ ਕੈਂਪ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ। ਪਲੇਸਮੈਂਟ ਕੈਂਪ ਸਬੰਧੀ ਵਧੇਰੇ ਜਾਣਕਾਰੀ ਲਈ 0175-2370141 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।










