ਟ੍ਰੇਡ ਲਾਈਸੇਂਸ ਨਾ ਬਣਵਾਉਣ ਵਾਲੇ ਦੁਕਾਨਦਾਰਾਂ ਨੂੰ ਨੋਟਿਸ ਕਢੇ ਗਏ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਮਾਨਯੋਗ ਕਮਿਸ਼ਨਰ ਨਗਰ ਨਿਗਮ ਕਪੂਰਥਲਾ ਅਨੁਪਮ ਕਲੇਰ ਦੇ ਹੁਕਮਾਂ ਅਨੁਸਾਰ ਦਫ਼ਤਰ ਦੀ ਤਹਿਬਜਾਰੀ ਟੀਮ ਵਲੋਂ ਅੱਜ ਤੋਂ 1 ਮਹੀਨਾ ਪਹਿਲਾਂ ਟਰੇਡ ਲਾਇਸੈਸ ਸਰਵੇ ਕਰਵਾਇਆ ਗਿਆ ਅਤੇ ਸਰਵੇ ਦੌਰਾਨ ਪਾਇਆ ਕਿ ਸ਼ਹਿਰ ਵਿਚ 650 ਦੁਕਾਨਾਂ ਦਾ ਸਰਵੇ ਕੀਤਾ ਗਿਆ ਇਹ ਸਰਵੇ ਸਦਰ ਬਜ਼ਾਰ, ਬਾਨੀਆ ਬਜ਼ਾਰ, ਅੰਮ੍ਰਿਤ ਬਜਾਰ, ਲਾਹੌਰੀ ਗੇਟ, ਜਲੰਧਰ ਬਾਈਪਾਸ ਰੋਡ ਅਤੇ ਸੁਲਤਾਨਪੁਰ ਰੋਡ ਕੀਤਾ ਗਿਆ ਜਿਸ ਵਿਚ 560 ਦੁਕਾਨਾਂ ਦਾ ਲਾਇਸੇਸ ਨਹੀਂ ਹਨ ਤੇ ਦੁਕਾਨਦਾਰਾ ਨੂੰ ਬਾਰ ਬਾਰ ਅਪੀਲ ਕਰਣ ਦੇ ਬਾਵਜੂਦ ਵੀ ਦੁਕਾਨਦਾਰਾ ਵਲੋਂ ਲਾਇਸੈਸ ਨਹੀਂ ਬਣਵਾਏ ਗਏ।

Advertisements

ਜਿਸ ਸਬੰਧੀ ਮਿਤੀ 16-01-2023 ਨੂੰ 15 ਦੁਕਾਨਦਾਰਾ ਨੂੰ ਨਗਰ ਨਿਗਮ ਕਪੂਰਥਲਾ ਲਾਇਸੈਸ ਵਿਭਾਗ ਵਲੋਂ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਇਸੇ ਤਰ੍ਹਾਂ ਹੀ ਮਿਤੀ 12-01-2023 ਨੂੰ ਵੀ ਦੁਕਾਨਦਾਰਾ ਨੂੰ ਨੋਟਿਸ ਦਿੱਤੇ ਗਏ ਸਨ ਅਤੇ ਮਿਤੀ 16-01-2 023 ਨੂੰ ਦਿੱਤੇ ਗਏ ਨੋਟਿਸ ਜਿਸ ਵਿਚ ਮਹਿਕ ਹੋਟਲ, ਸਹਾਰਾ ਮੈਡੀਕਲ, ਗੁਰੂ ਕਿਰਪਾ, ਡੋਮੀਨੋਜ ਅਤੇ ਹੋਰ ਨੋਟਿਸ ਵੀ ਜਾਰੀ ਕੀਤੇ ਗਏ ਅਤੇ ਜੇਕਰ ਨੋਟਿਸ ਵਿਚ ਦਿੱਤੇ ਗਏ ਸਮੇਂ ਅੰਦਰ ਜੇਕਰ ਕੋਈ ਵੀ ਦੁਕਾਨਦਾਰ ਲਾਇਸੈਸ ਨਹੀਂ ਬਣਵਾਉਂਦੇ ਤੇ ਉਸਦੇ ਖਿਲਾਫ PMC ਐਕਟ ਅਧੀਨ ਸਖ਼ਤ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here