10 ਫਰਵਰੀ ਨੂੰ ਜਰਨਲਿਸਟ ਪ੍ਰੈੱਸ ਕਲੱਬ ਦਾ ਵਫ਼ਦ ਐਸਐਸਪੀ ਨੂੰ ਮਿਲੇਗਾ: ਮਨਜੀਤ ਮਾਨ/ਪ੍ਰੀਤ ਸੰਗੋਜਲਾ

ਕਪੂਰਥਲਾ (ਦ ਸਟੈਲਰ ਨਿਊਜ਼): ਗੌਰਵ ਮੜੀਆ: ਮਨਜੀਤ ਮਾਨ  ਸੂਬਾ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ ਪੰਜਾਬ ,ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਤੇ ਸਮੂਹ ਸਟੇਟ ਬੋਡੀ ਤੇ ਜ਼ਿਲ੍ਹਾ ਕਪੂਰਥਲਾ ਦੇ ਸਮੂਹ ਪੱਤਰਕਾਰ ਭਾਈਚਾਰਾ ਐਸ ਐਸ ਪੀ ਕਪੂਰਥਲਾ ਨੂੰ ਮਿਲ ਕੇ ਫੀਲਡ ਵਿਚ ਕਵਰੇਜ ਕਰਦੇ ਸਮੇਂ ਪੱਤਰਕਾਰ ਭਾਈਚਾਰੇ ਨੂੰ ਆ ਰਹੀਆਂ ਮੁਸਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦਿਨ ਸ਼ੁਕਰਵਾਰ ਸਵੇਰੇ 11 ਵਜ਼ੇ ਮਿਤੀ 10 ਫਰਵਰੀ ਨੂੰ ਐਸ ਐਸ ਪੀ ਕਪੂਰਥਲਾ ਨੂੰ ਮਿਲਿਆ ਜਾਵੇਗਾ ।

Advertisements

ਇਸ ਮੌਕੇ ਸੂਬਾ ਪ੍ਰਧਾਨ ਮਨਜੀਤ ਮਾਨ ਤੇ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਨੇ ਕਿਹਾ ਕਿ ਜੇਕਰ ਪੱਤਰਕਾਰ ਭਾਈਚਾਰੇ ਦੇ ਜਾਇਜ਼ ਮਸਲੇ ਹੱਲ ਨਾ ਕੀਤੇ ਤਾਂ ਅਸੀਂ ਸਮੂਹ ਪੱਤਰਕਾਰ ਭਾਈਚਾਰਾ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਹੈਡਕੁਆਰਟਰਾਂ ਤੇ ਧਰਨੇ ਲਗਾਉਣ ਲਈ ਮਜਬੂਰ ਹੋਵਾਗੇ।

LEAVE A REPLY

Please enter your comment!
Please enter your name here