ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਸੁਧੀਰ ਮਿੱਤਲ ਆਸਫਵਾਲਾ ਯੁੱਧ ਸਮਾਰਕ ਪਹੁੰਚੇ

ਫਾਜਿ਼ਲਕਾ (ਦ ਸਟੈਲਰ ਨਿਊਜ਼)। ਮਾਣਯੋਗ ਜਸਟਿਸ ਸੁਧੀਰ ਮਿੱਤਲ ਜੀ, ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਆਪਣੇ ਫਾਜਿ਼ਲਕਾ ਦੌਰੇ ਦੇ ਦੂਜ਼ੇ ਦਿਨ ਕੌਮਾਂਤਰੀ ਸਰਹੱਦ ਨੇੜੇ ਬਣੇ ਆਸਫਵਾਲਾ ਜੰਗੀ ਸਮਾਰਕ ਵਿਖੇ ਪਹੁੰਚੇ ਅਤੇ ਇੱਥੇ ਉਨ੍ਹਾਂ ਨੇ 1971 ਦੇ ਭਾਰਤ ਪਾਕਿ ਯੁੱਧ ਦੇ ਜੰਗੀ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਉਨ੍ਹਾਂ ਨਾਲ ਮਾਨਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਵੀ ਹਾਜਰ ਸਨ।ਮਾਣਯੋਗ ਜਸਟਿਸ ਸੁਧੀਰ ਮਿੱਤਲ ਜੀ, ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸ਼ਹੀਦਾਂ ਦੀ ਸਮਾਧ ਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ ਗਈਆਂ ਅਤੇ ਇੱਥੇ ਬਣੇ ਮਿਉਜੀਅਮ ਵਿਚ ਉਨ੍ਹਾਂ ਨੇ ਸ਼ਹੀਦਾਂ ਨੂੰ ਨਮਨ ਕੀਤਾ। ਉਨ੍ਹਾਂ ਨੇ ਇੱਥੇ ਬਣੇ 71 ਫੁੱਟ ਉਚੇ ਵਿਜੈ ਸਤੰਭ ਤੇ ਪਹੁੰਚ ਕੇ ਵੀ ਆਪਣੀ ਅਕੀਦਤ ਸ਼ਹੀਦਾਂ ਨੂੰ ਭੇਂਟ ਕੀਤੀ।

Advertisements

1971 ਯੁੱਧ ਦੇ ਸ਼ਹੀਦਾਂ ਨੂੰ ਭੇਂਟ ਕੀਤੀ ਸ਼ਰਧਾਂਜਲੀ, ਅਬੋਹਰ ਸਬ ਡਵੀਜਨ ਦੀਆਂ ਅਦਾਲਤਾਂ ਦਾ ਕੀਤਾ ਨੀਰਿਖਣ

ਇਸ ਮੌਕੇ ਸ਼ਹੀਦਾਂ ਦੀ ਸਮਾਧੀ ਕਮੇਟੀ ਤੋਂ ਪ੍ਰਫੁਲ ਨਾਗਪਾਲ,  ਸ਼ਸੀ ਕਾਂਤ,  ਰਵੀ ਨਾਗਪਾਲ,  ਮਨੀਸ਼ ਕਟਾਰੀਆ, ਅਸ਼ੀਸ ਕੁਮਾਰ ਨੇ ਮਾਣਯੋਗ ਜਸਟਿਸ ਸੁਧੀਰ ਮਿੱਤਲ ਜੀ, ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਜੀ ਆਇਆਂ ਨੂੰ ਆਖਿਆ ਅਤੇ ਇਸ ਵਾਰ ਮੈਮੋਰੀਅਲ ਬਾਰੇ ਜਾਣਕਾਰੀ ਉਨ੍ਹਾਂ ਨਾਲ ਸਾਂਝੀ ਕੀਤੀ। ਇਸ ਮੌਕੇ ਚੀਫ ਜ਼ੁਡੀਸੀਅਲ ਮੈਜਿਸਟੇ੍ਰਟ ਕਮ ਵਧੀਕ ਸਿਵਲ ਜੱਜ ਰਵੀ ਗੁਲਾਟੀ, ਚੀਫ ਜ਼ੁਡੀਸੀ਼ਅਲ ਮੈਜੀਸਟੇ੍ਰਟ ਕਮ ਸਕੱਤਰ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਮਨਦੀਪ ਸਿੰਘ, ਸਿਵਲ ਜੱਜ ਜ਼ੁਨੀਅਰ ਡਵੀਜਨ ਪ੍ਰਵੀਨ ਸਿੰਘ ਆਦਿ ਵੀ ਹਾਜਰ ਰਹੇ।

ਇਸ ਤੋਂ ਪਹਿਲਾਂ ਮਾਣਯੋਗ ਜਸਟਿਸ ਸੁਧੀਰ ਮਿੱਤਲ ਜੀ, ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਅਬੋਹਰ ਸਬ ਡਵੀਜਨ ਦੀਆਂ ਅਦਾਲਤਾਂ ਦਾ ਜਾਇਜਾਂ ਲੈਣ ਲਈ ਅਬੋਹਰ ਦਾ ਦੌਰਾ ਕੀਤਾ ਅਤੇ ਇੱਥੇ ਵੱਖ ਵੱਖ ਅਦਾਲਤਾਂ ਦੇ ਕੰਮ ਕਾਜ ਦੀ ਸਮੀਖਿਆ ਕੀਤੀ। ਇਸ ਮੌਕੇ ਉਨ੍ਹਾਂ ਨਾਲ ਮਾਣਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਵੀ ਹਾਜਰ ਰਹੇ। ਇੱਥੇ ਐਸਡੀਜੇਐਮ ਅਨੀਸ਼ ਗੋਇਲ, ਜ਼ੇਐਮਆਈਸੀ ਰਜਨ ਸਿੰਘ, ਲਖਵੀਰ ਸਿੰਘ, ਰੁਬੀਨਾ ਜ਼ੋਸ਼ਨ, ਜ਼ਸਪ੍ਰੀਤ ਕੌਰ, ਰਾਜਨ ਅਨੇਜਾ ਵੀ ਵਿਸੇਸ਼ ਤੌਰ ਤੇ ਹਾਜਰ ਸਨ। ਇਸ ਤੋਂ ਬਿਨ੍ਹਾਂ ਉਨ੍ਹਾਂ ਨੇ ਅਬੋਹਰ ਬਾਰ ਐਸੋਸੀਏਸ਼ਨ ਦੇ ਨੁੰਮਾਇੰਦਿਆਂ ਨਾਲ ਵੀ ਬੈਠਕ ਕਰਕੇ ਉਨ੍ਹਾਂ ਦੀਆਂ ਮੁਸਿਕਲਾਂ ਸੁਣੀਆਂ।ਇੱਥੇ ਬਾਰ ਐਸੋਸੀਏਸ਼ਨ ਅਬੋਹਰ ਦੇ ਪ੍ਰਧਾਨ ਲਖਵਿੰਦਰ ਸਿੰਘ ਨੇ ਆਪਣੀ ਕਾਰਜਕਾਰਨੀ ਸਮੇਤ ਉਨ੍ਹਾਂ ਦਾ ਸਵਾਗਤ ਕੀਤਾ।

LEAVE A REPLY

Please enter your comment!
Please enter your name here