Sunday, October 25, 2026
Home Latest ਨੀਤੂ ਗੰਘਾਸ, ਪ੍ਰੀਤੀ ਅਤੇ ਮੰਜੂ ਸ਼ਾਨਦਾਰ ਪ੍ਰਦਰਸ਼ਨ ਕਰ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚੀਆਂ

ਨੀਤੂ ਗੰਘਾਸ, ਪ੍ਰੀਤੀ ਅਤੇ ਮੰਜੂ ਸ਼ਾਨਦਾਰ ਪ੍ਰਦਰਸ਼ਨ ਕਰ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚੀਆਂ

ਚੰਡੀਗੜ੍ਹ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਭਾਰਤੀ ਮੁੱਕੇਬਾਜ਼ਾ ਦਾ ਮਹਿਲਾ ਵਿਸ਼ਵ ਚੈਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਖੇਡ ਵਿੱਚ ਭਾਰਤੀ ਮਹਿਲਾਵਾ ਨੀਤੂ ਗੰਘਾਸ, ਪੀ੍ਰਤੀ ਅਤੇ ਮੰਜੂ ਸ਼ਾਨਦਾਰ ਪ੍ਰਦਰਸ਼ਨ ਕਰ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚ ਗਈਆ ਹਨ।

Advertisements

ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗਮਾ ਜੇਤੂ ਨੀਤੂ ਗੰਘਾਸ ਨੇ ਕੋਰੀਆ ਦੀ ਡੋਯੇਨ ਕਾਂਗ ਨੂੰ ਆਰ.ਐਸ.ਸੀ ਫੈਸਲੇ ਤੇ ਹਰਾਇਆ। ਇਸਤੋ ਇਲਾਵਾ ਪ੍ਰੀਤੀ ਨੇ 54 ਕਿਲੋਗ੍ਰਾਮ ਵਿੱਚ ਰੋਮਾਨੀਆ ਦੀ ਲਾਕਰਾਮਿਓਆਰਾ ਨੂੰ 4-3 ਨਾਲ ਹਰਾਇਆ। ਇਸਤੋਂ ਇਲਾਵਾ ਮੰਜੂ ਬਾਮਬੋਰੀਆ ਨੇ ਨਿਊਜ਼ੀਲਲੈਂਡ ਦੀ ਸਾਰਾ ਵੇਰੇਯੂ ਨੂੰ 5-0 ਨਾਲ ਹਰਾਇਆ। ਨੀਤੂ ਪਿਛਲੇ ਗੇੜ ਵਿੱਚ ਕੁਆਰਟਰ ਫਾਈਨਲ ਵਿੱਚ ਹਾਰ ਗਈ ਸੀ।

LEAVE A REPLY

Please enter your comment!
Please enter your name here