ਫਾਜਿ਼ਲਕਾ ਦੇ ਸੰਜੀਵ ਨੇ 5ਵੀਂ ਕੌਮੀ ਪੈਰਾ ਬੈਡਮਿੰਟਨ ਚੈਂਪੀਅਨਸਿ਼ਪ ਵਿਚ ਜਿੱਤੇ 3 ਮੈਡਲ

ਫਾਜਿ਼ਲਕਾ, (ਦ ਸਟੈਲਰ ਨਿਊਜ਼): ਫਾਜਿ਼ਲਕਾ ਜਿ਼ਲ੍ਹੇ ਦੇ ਨੌਜਵਾਨ ਸੰਜੀਵ ਕੁਮਾਰ ਨੇ 5ਵੀਂ ਕੌਮੀ ਪੈਰਾ ਬੈਡਮਿੰਟਨ ਚੈਂਪੀਅਨਸਿ਼ਪ ਵਿਚ 3 ਮੈਡਲ ਜਿੱਤ ਕੇ ਪੰਜਾਬ ਅਤੇ ਆਪਣੇ ਜਿ਼ਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਸੰਜੀਵ ਕੁਮਾਰ ਦਿਵਿਆਂਗ ਹੈ ਅਤੇ ਵ੍ਹੀਲ ਚੇਅਰ ਤੇ ਬੈਠ ਕੇ ਬੈਡਮਿੰਟਨ ਖੇਡਦਾ ਹੈ। ਉਸਦੀ ਇਸ ਪ੍ਰਾਪਤੀ ਲਈ ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਇਸ ਖਿਡਾਰੀ ਨੂੰ ਵਧਾਈ ਦਿੱਤੀ ਹੈ ਅਤੇ ਉਸਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਹੈ।

Advertisements

5ਵੀਂ ਕੌਮੀ ਪੈਰਾ ਬੈਡਮਿੰਟਨ ਚੈਂਪੀਅਨਸਿ਼ਪ 23 ਤੋਂ 26 ਮਾਰਚ 2023 ਤੱਕ ਲਖਨਊ ਵਿਖੇ ਹੋਈ ਹੈ।ਇਸ ਚੈਂਪੀਅਨਸਿ਼ਪੀ ਵਿਚ ਸੰਜੀਵ ਕੁਮਾਰ ਨੇ ਪੁਰਸ਼ਾਂ ਤੇ ਸਿੰਗਲ ਮੁਕਾਬਲੇ (ਡਲਬਯੂ ਐਚ 2 ਸ਼ੇ੍ਰਣੀ) ਵਿਚ ਗੋਲਡ ਮੈਡਲ ਜਿੱਤਿਆਂ ਹੈ।ਇਸ ਸ਼ੇ੍ਰਣੀ ਵਿਚ ਉਸਦਾ ਫਾਇਨਲ ਮੁਕਾਬਲਾ ਉੱਤਰ ਪ੍ਰਦੇਸ਼ ਦੇ ਖਿਡਾਰੀ ਨਾਲ ਹੋਇਆ ਜ਼ੋ ਕਿ ਉਸਨੇ 2 —15, 21—18 ਦੇ ਫਰਕ ਨਾਲ ਆਪਣੇ ਨਾਂਅ ਕਰਕੇ ਗੋਲਡ ਮੈਡਲ ਫਤਿਹ ਕੀਤਾ। ਇਸੇ ਤਰਾਂ ਪੁਰਸ਼ਾ ਦੇ ਡਬਲ ਮੁਕਾਬਕਲੇ ਵਿਚ ਉਸਨੇ ਯੂਪੀ ਦੇ ਸ਼ੰਸਾਂਕ ਕੁਮਾਰ ਨਾਲ ਜ਼ੋੜੀ ਵਿਚ ਖੇੜਦਿਆਂ ਸਿਲਵਰ ਮੈਡਲ ਜਿੱਤਿਆ ਹੈ ਅਤੇ ਮਿਕਸਡ ਡਬਲ ਮੁਕਾਬਲੇ ਵਿਚ ਆਪਣੇ ਉਤਰਾਖੰਡ ਦੇ ਜ਼ੋੜੀਦਾਰ ਨੀਰਜ ਗੋਇਲ ਨਾਲ ਮਿਲ ਕੇ ਖੇੜਦਿਆਂ ਬ੍ਰੌਂਜ ਮੈਡਲ ਜਿੱਤਿਆ ਹੈ।

ਜਿਕਰਯੋਗ ਹੈ ਕਿ ਸੰਜੀਵ ਕੁਮਾਰ ਦੇ ਹੁਣ ਤੱਕ 19 ਨੈਸ਼ਨਲ ਗੋਲਡ ਮੈਡਲ, 7 ਸਿਲਵਰ ਮੈਡਲ ਅਤੇ 5 ਬ੍ਰਾਂਜ ਮੈਡਲ ਜਿੱਤੇ ਹਨ। ਜਦ ਕਿ ਕੌਮਾਂਤਰੀ ਪੱਧਰ ਤੇ ਉਸਨੇ 5 ਗੋਲਡ ਮੈਡਲ, 2 ਸਿਲਵਰ ਮੈਡਲ ਅਤੇ 9 ਬ੍ਰਾਂਜ ਮੈਡਲ ਜਿੱਤੇ ਹਨ। ਉਨ੍ਹਾਂ ਨੂੰ ਮਾਹਾਰਾਜਾ ਰਣਜੀਤ ਸਿੰਘ ਅਵਾਰਡ 2019 ਅਤੇ ਸਟੇਟ ਅਵਾਰਡ 2009 ਪੰਜਾਬ ਸਰਕਾਰ ਵੱਲੋਂ ਮਿਲ ਚੁੱਕਾ ਹੈ।

LEAVE A REPLY

Please enter your comment!
Please enter your name here