Thursday, October 22, 2026
Home Punjab ਪਿਤਾ ਦੀ ਲਾਇਸੈਂਸੀ ਰਿਵਾਲਵਰ ਸਾਫ ਕਰਦੇ ਸਮੇਂ ਅਚਾਨਕ ਚੱਲੀ ਗੋਲੀ, 17 ਸਾਲਾਂ...

ਪਿਤਾ ਦੀ ਲਾਇਸੈਂਸੀ ਰਿਵਾਲਵਰ ਸਾਫ ਕਰਦੇ ਸਮੇਂ ਅਚਾਨਕ ਚੱਲੀ ਗੋਲੀ, 17 ਸਾਲਾਂ ਨੌਜ਼ਵਾਨ ਦੀ ਮੌਤ

ਮੋਗਾ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਮੋਗਾ ਦੇ ਅਧੀਨ ਪੈਂਦੇ ਪਿੰਡ ਬਾਜੇੇਕੇ ਦੇ ਰਹਿਣ ਵਾਲੇ 17 ਸਾਲਾਂ ਨੋਜ਼ਵਾਨ ਗੁਰਬਿੰਦਰ ਸਿੰਘ ਦੇ ਅਚਾਨਕ ਗੋਲੀ ਲੱਗਣ ਕਾਰਣ ਮੌਤ ਹੋ ਗਈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਗੁਰਬਿੰਦਰ ਸਿੰਘ ਨੇ ਬਾਰਵੀਂ ਪਾਸ ਕੀਤੀ ਹੋਈ ਸੀ।

Advertisements

ਬੀਤੇ ਦਿਨੀ ਉਹ ਆਪਣੇ ਪਿਤਾ ਦੀ ਲਾਇਸੈਂਸੀ ਰਿਵਾਲਵਰ ਸਾਫ ਕਰ ਰਿਹਾ ਸੀ ਤਾਂ ਇਸ ਦੋਰਾਨ ਰਿਵਾਲਵਰ ਵਿੱਚੋ ਅਚਾਨਕ ਹੀ ਗੋਲੀ ਚੱਲ ਗਈ ਅਤੇ ਜਿਸਦੇ ਕਾਰਣ ਨੌਜ਼ਵਾਨ ਦੇ ਗੋਲੀ ਲੱਗਣ ਕਾਰਣ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਘਟਨਾ ਤੋ ਬਾਅਦ ਨੌਜ਼ਵਾਨ ਦੇ ਪਰਿਵਾਰਿਕ ਮੈਂਬਰਾ ਦਾ ਰੋ-ਰੋ ਬੁਰਾਂ ਹਾਲ ਹੈ।

LEAVE A REPLY

Please enter your comment!
Please enter your name here