ਖੁਦ ਨੂੰ ਪੁਲਿਸ ਹਵਾਲੇ ਕਰ ਸਕਦਾ ਹੈ ਅੰਮ੍ਰਿਤਪਾਲ?

ਚੰਡੀਗੜ੍ਹ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਪੰਜਾਬ ਪੁਲਿਸ ਵੱਲੋ ਫਰਾਰ ਅੰਮ੍ਰਿਤਪਾਲ ਨੂੰ ਲੈ ਕੇ ਲਗਾਤਾਰ ਸਰਚ ਆਪ੍ਰੇਰਸ਼ਨ ਚਲਾਏ ਜਾ ਰਹੇ ਹਨ। ਬੀਤੀ ਰਾਤ ਪੁਲਿਸ ਵੱਲੋ ਹੁਸ਼ਿਆਰਪੁਰ-ਫਗਵਾੜਾ ਰੋਡ ਤੇ ਪੈਦੇ ਪਿੰਡ ਮਰਨਾਈਆਂ ਵਿੱਚ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਦੇ ਛਿਪੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਪਰ ਹਾਲੇ ਤੱਕ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਨੂੰ ਕਿਸੇ ਵੀ ਵੱਲੋ ਦੇਖਿਆਂ ਨਹੀ ਗਿਆ ਹੈ।

Advertisements

ਮਿਲੀ ਜਾਣਕਾਰੀ ਅਨੁਸਾਰ, ਦੱਸਿਆ ਜਾ ਰਿਹਾ ਕਿ ਅੰਮ੍ਰਿਤਪਾਲ ਖੁਦ ਨੂੰ ਪੁਲਿਸ ਹਵਾਲੇ ਕਰ ਸਕਦਾ ਹੈ ਪਰ ਉਸਨੇ ਕੁੱਝ ਸ਼ਰਤਾਂ ਵੀ ਰੱਖੀਆਂ ਹਨ। ਪਰ ਇਸਦੀ ਜਾਣਕਾਰੀ ਹਾਲੇ ਤੱਕ ਕਿਸੇ ਵੀ ਸੀਨੀਅਰ ਪੁਲਿਸ ਅਧਿਕਾਰੀ ਵੱਲੋ ਨਹੀ ਦਿੱਤੀ ਗਈ ਹੈ। ਜਿਸਦੇ ਲਈ ਇਸ ਜਾਣਕਾਰੀ ਦੀ ਅਸਲੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ।

LEAVE A REPLY

Please enter your comment!
Please enter your name here