Thursday, October 22, 2026
Home Punjab ਪੰਮ ਖੁਸ਼ ਨੇ ਸ਼ਾਲੀਮਾਰ ਐਵੇਨਿਊ ਵੈਲਫੇਅਰ ਸੋਸਾਇਟੀ ਦੇ ਨਵੇਂ ਪ੍ਰਧਾਨ ਦੀ ਦਾਵੇਦਾਰੀ...

ਪੰਮ ਖੁਸ਼ ਨੇ ਸ਼ਾਲੀਮਾਰ ਐਵੇਨਿਊ ਵੈਲਫੇਅਰ ਸੋਸਾਇਟੀ ਦੇ ਨਵੇਂ ਪ੍ਰਧਾਨ ਦੀ ਦਾਵੇਦਾਰੀ ਭਰੀ  

ਕਪੂਰਥਲਾ (ਦ ਸਟੈਲਰ ਨਿਊਜ਼)। ਗੌਰਵ ਮੜੀਆ। ਪੰਜਸ਼ਾਲੀਮਾਰ ਐਵੇਨਿਊ ਵੈਲਫੇਅਰ ਸੋਸਾਇਟੀ ਦੇ ਨਵੇਂ ਪ੍ਰਧਾਨ ਦੀ ਦਾਵੇਦਾਰੀ ਪੰਮ ਖੁਸ਼ ਨੇ ਭਰੀ ਬੀਤੇ ਦਿਨੀ ਸੋਸਾਇਟੀ ਦੇ ਚੇਅਰਮੈਨ ਸਰਦਾਰੀ ਲਾਲ ਸ਼ਰਮਾ ਨੂੰ  ਪੰਮ ਖੁਸ਼ ਨੇ ਇਕ ਮੰਗ ਪੱਤਰ ਸੌਂਪਿਆ ਜਿਸ ਵਿੱਚ ਸੋਸਾਇਟੀ ਦੇ ਨਵੇਂ ਬਣ ਰਹੇ ਪ੍ਰਧਾਨ ਦੀ ਨਿਯੁਕਤੀ ਲਈ ਉੱਘੇ ਸਮਾਜਸੇਵੀ ਪੰਮ ਖੁਸ਼ ਨੇ ਇੱਛਾ ਜਤਾਈ ਤੇ ਕਿਹਾ ਕਿ ਨਵੀ ਹੋਣ ਵਾਲੀ ਚੋਣ ਵਿੱਚ ਉਹ ਸੋਸਾਇਟੀ ਦੇ ਪ੍ਰਧਾਨ ਬਣਨ ਦੇ ਇੱਛੁਕ ਹਨ ਤੇ ਆਪਣੀ ਪੁਰੀ ਤਨਦੇਹੀ ਨਾਲ ਕਲੋਨੀ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਦੇਣਗੇ। ਇਸ ਮੌਕੇ ਪੰਮ ਖੁਸ਼ ਨਾਲ ਵਿਨੋਦ ਅੱਗਰਵਾਲ,ਅਮਨ ਬਜਾਜ,ਰਮਨ ਨੱਯਰ,ਰੋਹਿਤ ਮਲਹੋਤਰਾ ਸ਼ਾਮਿਲ ਸਨ।

Advertisements

ਜਿਕਰਯੋਗ ਹੈ ਪਿਛਲੇ ਹਫਤੇ ਸੋਸਾਇਟੀ ਦੀ ਮੀਟਿੰਗ ਚ ਇਹ ਮਤਾ ਪਾਇਆ ਗਿਆ ਸੀ ਕਿ ਆਉਣ ਵਾਲੇ ਨਵੇਂ ਸੈਸ਼ਨ ਚ ਪ੍ਰਧਾਨ ਅਤੇ ਬਾਕੀ ਟੀਮ ਚ ਫੇਰਬਦਲ ਕੀਤਾ ਜਾਵੇ ਤੇ ਚਾਹਵਾਨ  31ਮਾਰਚ ਤੋਂ ਪਹਿਲਾ ਆਪਣੀ ਦਾਵੇਦਾਰੀ ਚੇਅਰਮੈਨ ਸਰਦਾਰੀ ਲਾਲ ਸ਼ਰਮਾ ਕੋਲ ਜਮਾ ਕਰਵਾਉਣ ਦੀ ਗੱਲ ਕਹੀ ਗਈ ਸੀ 30ਮਾਰਚ ਤੱਕ ਪੰਮ ਖੁਸ਼ ਵਲੋਂ ਇਕਮਾਤਰ ਦਾਵੇਦਾਰੀ ਹੀ ਸਾਹਮਣੇ ਆਈ ਹੈ ਜਿਸ ਤੋਂ ਆਉਣ ਵਾਲੇ ਦਿਨਾਂ ਚ ਸੋਸਾਇਟੀ ਦੇ ਪ੍ਰਧਾਨ ਵਜੋਂ ਪੰਮ ਖੁਸ਼ ਦੀ ਨਿਯੁਕਤੀ ਲੱਗਭੱਗ ਤਹਿ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਕਿਉਂਕਿ ਦੋ ਤਿਹਾਈ ਸੋਸਾਇਟੀ ਮੇਮ੍ਬਰ ਨਵੀ ਕਾਰਜਕਾਰਨੀ ਬਣਾਉਣ ਦੇ ਹੱਕ ਵਿਚ ਹਨ।

LEAVE A REPLY

Please enter your comment!
Please enter your name here