ਪਾਕਿਸਤਾਨ ਮੂਲ ਦੇ ਲੇਖਕ ਤਾਰਿਕ ਫਤੇਹ ਦਾ ਦੇਹਾਂਤ, ਬੇਟੀ ਨੇ ਟਵੀਟ ਕਰ ਦਿੱਤੀ ਜਾਣਕਾਰੀ

ਦਿੱਲੀ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਪਾਕਿਸਤਾਨ ਮੂਲ ਦੇ ਲੇਖਕ ਤਾਰਿਕ ਫਤੇਹ ਦਾ ਇੱਕ ਲੰਮੀ ਬਿਮਾਰੀ ਨਾਲ ਲੜ੍ਹਨ ਤੋ ਬਾਅਦ ਦੇਹਾਂਤ ਹੋ ਗਿਆ ਹੈ। ਦੱਸ ਦਈਏ ਕਿ ਉਹਨਾਂ ਨੇ 73 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਿਹਾ ਹੈ। ਉਹਨਾਂ ਦੀ ਮੌਤ ਦੀ ਜਾਣਕਾਰੀ ਤਾਰਿਕ ਦੀ ਬੇਟੀ ਨੇ ਟਵੀਟ ਕਰਕੇ ਦਿੱਤੀ ਹੈ।

Advertisements

ਉਸਨੇ ਲਿਖਿਆ ਹੈ ਕਿ..ਪੰਜਾਬ ਦਾ ਸ਼ੇਰ, ਹਿਦੁੰਸਤਾਨ ਦਾ ਬੇਟਾ, ਕੈਨੇਡਾ ਦਾ ਪ੍ਰਮੀ, ਇੰਨਸਾਫ ਲਈ ਲੜਾਈ ਲੜ੍ਹਨ ਵਾਲਾ, ਦਲਿਤਾਂ ਲਈ ਲੜਾਈ ਲੜ੍ਹਨ ਵਾਲਾ ਤਾਰਿਕ ਫਤਿਹ ਦਾ ਦੇਹਾਂਤ ਹੋ ਗਿਆ ਹੈ। ਤਾਰਿਕ ਫਤਿਹ ਦਾ ਜਨਮ 1949 ਵਿੱਚ ਪਾਕਿਸਤਾਨ ਵਿੱਚ ਹੋਇਆ ਸੀ ਤੇ 1980 ਵਿੱਚ ਕੈਨੇਡਾ ਚਲੇ ਗਏ ਸੀ। ਉਹਨਾਂ ਦੇ ਦੇਹਾਂਤ ਤੇ ਕਈ ਭਾਰਤੀ ਅਭਿਨੇਤਾਵਾਂ ਨੇ ਵੀ ਰੋਸ਼ ਪ੍ਰਗਟ ਕੀਤਾ ਹੈ।

LEAVE A REPLY

Please enter your comment!
Please enter your name here