ਅਮਰੀਕਾ ਵਿੱਚ 30 ਸਾਲਾਂ ਨੌਜ਼ਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਚੰਡੀਗੜ੍ਹ (ਦ ਸਟੈਲਰ ਨਿਊਜ਼) ਜੋਤੀ ਗੰਗੜ੍ਹ। ਅਮਰੀਕਾ ਵਿੱਚ ਇੱਕ ਨੌਜ਼ਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੀ ਦੁਖਦਾਇਕ ਖਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ, ਇਹ ਨੋਜ਼ਵਾਨ ਕਪੂਰਥਲਾ ਦੇ ਪਿੰਡ ਜਲਾਲ ਭੁਲਾਣਾ ਦਾ ਰਹਿਣ ਵਾਲਾ ਸੀ।

Advertisements

ਵਾਸ਼ਿੰਗਟਨ ਸੂਬੇ ਦੇ ਵੈਨਕੂਵਰ ਸ਼ਹਿਰ ‘ਚ ਗੈਸ ਸਟੇਸ਼ਨ ਦੀ ਦੁਕਾਨ ‘ਤੇ ਕੰਮ ਕਰਦੇ ਸਮੇਂ ਲੁਟੇਰਿਆਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੋਰਾਨ ਨੋਜ਼ਵਾਨ ਨਵਜੋਤ ਸਿੰਘ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ ਕੀਤੀ ਪਰ ਲੁਟੇਰਿਆ ਵੱਲੋ ਨੋਜ਼ਵਾਨ ਤੇ ਗੋਲੀ ਚਲਾ ਦਿੱਤੀ ਗਈ ਅਤੇ ਜਿਸਦੇ ਕਾਰਣ ਉਸਦੀ ਮੌਤ ਹੋ ਗਈ। ਰਿਸ਼ਤੇਦਾਰਾਂ ਅਨੁਸਾਰ 30 ਸਾਲਾ ਨਵਜੋਤ ਸਿੰਘ ਅਜੇ ਅਣਵਿਆਹਿਆ ਸੀ ਅਤੇ ਉਹ ਪਿਛਲੇ ਸਾਲ ਅਮਰੀਕਾ ਚਲਾ ਗਿਆ ਸੀ।

LEAVE A REPLY

Please enter your comment!
Please enter your name here