
ਰੂਪਨਗਰ(ਦ ਸਟੈਲਰ ਨਿਊਜ਼), ਰਿਪੋਰਟ-ਧਰੂਵ ਨਾਰੰਗ। ਇੰਟਰਨੈਸਨਲ ਨਰਸ ਡੇ ਮੌਕੇ ਤੇ ਸਟਾਫ ਨਰਸਾਂ ਦਾ ਸਨਮਾਨ ਕਰਨ ਹਿੱਤ ਦਫਤਰ ਸੀਨੀਅਰ ਮੈਡੀਕਲ ਅਫਸਰ, ਇੰ. ਜਿਲ੍ਹਾ ਹਸਪਤਾਲ ਰੂਪਨਗਰ ਵਿਖੇ ਵਿਸੇਸ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ। ਇਸ ਮੌਕੇ ਡਾ. ਤਰਸੇਮ ਸਿੰਘ ਸੀਨੀਅਰ ਮੈਡੀਕਲ ਅਫਸਰ, ਇੰ.ਸਿਵਲ ਹਸਪਤਾਲ ਰੂਪਨਗਰ ਵੱਲੋ ਸੰਸਥਾਂ ਵਿਖੇ ਕੰਮ ਕਰ ਰਹੀਆਂ ਸਮੂਹ ਸਟਾਫ ਨਰਸਾਂ ਨੂੰ ਬੁਲਾ ਕੇ ਉਹਨਾਂ ਦਾ ਵਿਸੇਸ ਤੋਰ ਤੇ ਸਨਮਾਨ ਕੀਤਾ ਗਿਆ ਅਤੇ ਸਟਾਫ ਨਰਸਾਂ ਵੱਲੋ ਨਿਰਸਵਾਰਥ ਭਾਵਣਾ ਨਾਲ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਸਲਾਘਾ ਕੀਤੀ ਗਈ। ਐਸ.ਐਮ.ਓ ਇੰਚਾਰਜ ਵੱਲੋ ਦੱਸਿਆ ਗਿਆ ਕਿ ਸਟਾਫ ਨਰਸਾਂ ਸਿਹਤ ਵਿਭਾਗ ਦੀ ਰੀੜ ਦੀ ਹੱਡੀ ਵਜੋ ਰੋਲ ਨਿਭਾ ਰਹੀਆਂ ਹਨ। ਬਿਨ੍ਹਾਂ ਸਟਾਫ ਨਰਸਾਂ ਤੋ ਸਿਹਤ ਵਿਭਾਗ ਵਿੱਚ ਸੇਵਾਵਾਂ ਦੇਣਾ ਅਸੰਭਵ ਹੈ।

ਇਸ ਦੋਰਾਨ ਡਾ. ਤਰਸੇਮ ਸਿੰਘ (ਐਸ.ਐਮ.ਓ) ਵੱਲੋ ਸੰਸਥਾਂ ਤੋ ਰਿਟਾਇਰ ਅਤੇ ਟਰਾਂਸਫਰ ਹੋਣ ਵਾਲੀਆਂ ਸਟਾਫ ਨਰਸਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ ਅਤੇ ਸਮੂਹ ਸਟਾਫ ਨਰਸਾਂ ਜਿਹਨਾਂ ਦੁਆਰਾ ਤਨਦੇਹੀ ਅਤੇ ਇਮਾਨਦਾਰੀ ਨਾਲ ਸੇਵਾਵਾਂ ਨਿਭਾਈਆਂ ਗਈਆਂ ਹਨ, ਦਾ ਵਿਸੇਸ ਧੰਨਵਾਦ ਕੀਤਾ ਗਿਆ। ਇਸ ਮੌਕੇ ਅਜੈ ਸਰਮਾ, ਜੂਨੀਅਰ ਸਹਾਇਕ, ਦਫਤਰ ਐਸ.ਐਮ.ਓ ਸਟਾਫ ਮੈਂਬਰ, ਅਮਨਦੀਪ, ਟੈਕਨੀਕਲ ਸੁਪਰਵਾਈਜ਼ਰ ਅਤੇ ਹੋਰ ਆਦਿ ਵਿਸੇਸ ਤੋਰ ਤੇ ਹਾਜ਼ਰ ਰਹੇ।












