Wednesday, October 28, 2026
Home National ਵਿਦੇਸ਼ ਤੋਂ ਖ਼ਾਲਿਸਤਾਨੀ ਸਮਰਥੱਕ ਅੰਮ੍ਰਿਤਪਾਲ ਨੂੰ ਡਿਪੋਰਟ ਕਰਕੇ ਲਿਆਂਦਾ ਭਾਰਤ

ਵਿਦੇਸ਼ ਤੋਂ ਖ਼ਾਲਿਸਤਾਨੀ ਸਮਰਥੱਕ ਅੰਮ੍ਰਿਤਪਾਲ ਨੂੰ ਡਿਪੋਰਟ ਕਰਕੇ ਲਿਆਂਦਾ ਭਾਰਤ

ਦਿੱਲੀ (ਦ ਸਟੈਲਰ ਨਿਊਜ਼)। ਕੈਨੇਡਾ ਵਿੱਚ ਮੌਜੂਦ ਅੱਤਵਾਦੀ ਸੁੱਖਾ ਦੂਨੀ ਦੇ ਕਰੀਬੀ ਅੰਮ੍ਰਿਤਪਾਲ ਸਿੰਘ ਹੇਅਰ ਨੂੰ ਫਿਲੀਪੀਨਜ਼ ਤੋਂ ਭਾਰਤ ਲਿਆਂਦਾ ਗਿਆ। ਵੀਰਵਾਰ ਦੇਰ ਰਾਤ ਨੂੰ ਖਾਲਿਸਤਾਨ ਟਾਈਗਰ ਫੋਰਸ ਨਾਲ ਜੁੜੇ ਅੰਮ੍ਰਿਤਪਾਲ ਨੂੰ ਫਿਲੀਪੀਨਜ਼ ਤੋਂ ਡਿਪੋਰਟ ਕਰਕੇ ਭਾਰਤ ਲਿਆਂਦਾ ਗਿਆ। ਅੰਮ੍ਰਿਤਪਾਲ ਨੂੰ ਦਿੱਲੀ ਏਅਰਪੋਰਟ ਤੇ ਪਹੁੰਚਦੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ।

Advertisements

ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਵਿਦੇਸ਼ ਵਿੱਚ ਬੈਠ ਕੇ ਅਰਸ਼ ਢੱਲਾ ਦੇ ਕੰਮ ਨੂੰ ਸਾਂਭ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਮੋਗਾ ਦਾ ਰਹਿਣ ਵਾਲਾ ਹੈ ਤੇ ਇਸ ਦੇ ਇਸ਼ਾਰੇ ਤੇ ਪੰਜਾਬ ਵਿੱਚ ਕਈ ਖੂਨੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ। ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਦਾ ਅਸਲੀ ਨਾਂ ਅਰਸ਼ਦੀਪ ਸਿੰਘ ਗਿੱਲ ਹੈ ਅਤੇ ਇਹ ਫਿਰੌਤੀ ਕਤਲ ਤੇ ਹੋਰ ਅਪਰਾਧਾਂ ਵਿੱਚ ਵੀ ਸ਼ਾਮਲ ਗੈਂਗਸਟਰਾਂ ਦਾ ਨੈੱਟਵਰਕ ਚਲਾਉਂਦਾ ਸੀ।

LEAVE A REPLY

Please enter your comment!
Please enter your name here