ਬੈਂਗਲੂਰੁ ਵਿੱਚ ਤੇਜ਼ ਮੀਂਹ ਨੇ ਲਈ ਮਹਿਲਾਂ ਦੀ ਜਾਨ

ਕਰਨਾਟਕ(ਦ ਸੈਟਰ ਨਿਊਜ਼)। ਕਰਟਾਨਕ ਦੀ ਰਾਜਧਾਨੀ ਬੈਂਗਲੂਰੁ ਵਿੱਚ ਕੁੱਝ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਜਿਸ ਕਾਰਨ ਲੋਕ ਕਈ ਦੁਰਘਟਨਾਂ ਦਾ ਸ਼ਿਕਾਰ ਵੀ ਹੋਏ ਹਨ। ਬੀਤੇ ਦਿਨ ਪਏ ਤੇਜ਼ ਮੀਂਹ ਕਾਰਨ ਕਈ ਥਾਵਾਂ ਵਿੱਚ ਪਾਣੀ ਭਰ ਗਿਆ। ਜਿਸ ਕਾਰਨ 23 ਸਾਲਾਂ ਦੀ ਔਰਤ ਦੀ ਮੌਤ ਹੋ ਗਈ ਅਤੇ ਉਸ ਦਾ ਛੋਟਾ ਬੱਚਾ ਲਾਪਤਾ ਦੱਸਿਆ ਜਾ ਰਿਹਾ ਹੈ। ਔਰਤ ਦੀ ਪਹਿਚਾਣ ਭਾਨੂੰ ਰੇਖਾ ਦੱਸੀ ਜਾ  ਰਹੀ ਹੈ, ਜੋ ਇੰਫੋਸਿਸ ਵਿੱਚ ਕੰਮ ਕਰਦੀ ਸੀ। ਕੇਆਰ ਸਰਕਲ ਅੰਡਰਪਾਸ ਵਿੱਚ ਪਾਣੀ ਭਰਨ ਕਾਰਨ ਉਸ ਦੀ ਮੌਤ ਹੋ ਗਈ। ਖ਼ਬਰ ਮਿਲੀ ਹੈ ਕਿ ਅੰਡਰਪਾਸ ਵਿੱਚ ਔਰਤ ਦੀ ਕਾਰ ਡੁੱਬ ਗਈ, ਜਿਸ ਵਿੱਚ ਇਕ ਹੀ ਪਰਿਵਾਰ ਦੇ 7 ਲੋਕ ਸਵਾਰ ਸਨ।

Advertisements

ਪੁਲਿਸ ਤੋਂ ਰਿਪੋਰਟ ਮਿਲੀ ਹੈ ਕਿ ਉੱਥੇ ਮੌਜੂਦ ਲੋਕਾਂ ਨੇ ਕੇਆਰ ਸਰਕਲ ਅੰਡਰਪਾਸ ਵਿੱਚ ਵਾਹਨ ਡੁੱਬਦਾ ਵੇਖਿਆ ਸੀ ਅਤੇ ਸਥਾਨਕ ਲੋਕਾਂ ਨੇ ਬਚਾਅ ਟੀਮ ਨੂੰ ਖਬਰ ਦਿੱਤੀ ਅਤੇ ਉਹਨਾਂ ਨੇ ਕਾਰ ਵਿੱਚੋਂ ਤਿੰਨ ਔਰਤਾਂ ਸਮੇਂਤ ਕੁੱਲ 7 ਲੋਕਾਂ ਨੂੰ ਬਾਹਰ ਕੱਢਿਆਂ। ਜਿਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ 6 ਲੋਕ ਖ਼ਤਰੇ ਤੋਂ ਬਾਹਰ ਹਨ ਪਰ ਭਾਨੂੰ ਰੇਖਾ ਦੀ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਗਈ। ਸੂਬੇ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਇਸ ਦੁਰਘਟਨਾਂ ਤੇ ਸੋਗ ਪ੍ਰਗਟ ਕੀਤਾ ਹੈ ਅਤੇ ਮ੍ਰਿਤਕ ਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।  

LEAVE A REPLY

Please enter your comment!
Please enter your name here