ਤੇਜਬੀਰ ਸਿੰਘ ਦੇ ਐਸਪੀ ਨਿਯੁਕਤ ਹੋਣ ਤੇ ਆਪ ਆਗੂਆਂ ਨੇ ਦਿੱਤੀ ਵਧਾਈ 

ਕਪੂਰਥਲਾ(ਦ ਸਟੈਲਰ ਨਿਊਜ਼)। ਕਪੂਰਥਲਾ ਵਿੱਚ ਤੇਜਬੀਰ ਸਿੰਘ ਹੁੰਦਲ ਵਲੋ ਐਸ.ਪੀ ਹੈੱਡਕੁਆਰਟਰ ਦੀ ਨਿਯੁਕਤੀ ਤੋ ਬਾਦ ਉਹਦਾ ਸੰਭਾਲਣ ਤੇ ਆਮ ਆਦਮੀ ਪਾਰਟੀ ਦੇ ਵਫ਼ਦ ਜਿਸ ਵਿੱਚ ‘ਆਪ’ ਦੇ ਸੀਨੀਅਰ ਆਗੂ ਪਰਵਿੰਦਰ ਸਿੰਘ ਢੋਟ, ਜ਼ਿਲ੍ਹਾ ਵਪਾਰ ਮੰਡਲ ਦੇ ਪ੍ਰਧਾਨ ਕੰਵਰ ਇਕਬਾਲ, ਕੁਲਵੰਤ ਸਿੰਘ ਸੋਹੀ ਅਤੇ ਸੇਵਾਮੁਕਤ ਡੀਐਸਪੀ ਕਰਨੈਲ ਸਿੰਘ ਸ਼ਾਮਲ ਸਨ ਨੇ ਐਸ.ਪੀ ਤੇਜਬੀਰ ਸਿੰਘ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕਰਦਿਆਂ ਕਿਹਾ ਕਿ ਤੇਜਬੀਰ ਸਿੰਘ ਨੇ ਕਪੂਰਥਲਾ ਜਿਲ੍ਹੇ ਵਿੱਚ ਡੀ.ਐਸ.ਪੀ ਭੁੱਲਥ ਅਤੇ ਡੀ.ਐਸ.ਪੀ ਸੁਲਤਾਨਪੁਰ ਲੋਧੀ ਵਜੋਂ ਆਪਣੀ ਡਿਊਟੀ ਨਿਭਾਉਂਦੇ ਹੋਏ ਲੋਕ ਹਿੱਤ ਵਿੱਚ ਕਈ ਕੰਮ ਕੀਤੇ ਹਨ।

Advertisements

ਉਨ੍ਹਾਂ ਦੱਸਿਆ ਕਿ ਹੁਣ ਤੇਜਬੀਰ ਸਿੰਘ ਕਪੂਰਥਲਾ ਵਿੱਚ ਐਸ.ਪੀ. ਨਿਯੁਕਤ ਹੋਏ ਹਨ ਜਿਸ ਤੋਂ ਉਹਨਾ ਤੋਂ ਆਮ ਲੋਕਾਂ ਵਧੀਆ ਤਾਲਮੇਲ ਰੱਖਣ ਦੀ ਵੀ ਉਮੀਦ ਕੀਤੀ ਜਾਵੇਗੀ ਜਿਸ ਤੇ ਉਹ ਜਰੂਰ ਖਰਾ ਉਤਰਨਗੇ ਉਹਨਾ ਦਸਿਆ ਕੀ ਆਪ ਸਰਕਾਰ ਦਾ ਮਿਸ਼ਨ ਇਹ ਹੈ ਕਿ ਫੀਲਡ ‘ਚ ਇਮਾਨਦਾਰ ਅਤੇ ਚੰਗੀ ਕਾਰਗੁਜ਼ਾਰੀ ਵਾਲੇ ਲੋਕਾਂ ਨੂੰ ਹੀ ਤਾਇਨਾਤ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਭਗਵੰਤ ਮਾਣ ਸਰਕਾਰ ਨੇ ਇੱਕ ਸਾਲ ਵਿੱਚ ਹੀ ਆਪਣੀ ਜ਼ੀਰੋ ਟੋਲਰੈਂਸ ਨੀਤੀ ਨੂੰ ਲੈ ਕੇ ਕਈ ਵੱਡੇ ਫੈਸਲੇ ਵੀ ਲਏ ਹਨ, ਜੋ ਕਿ ਸਭ ਨੂੰ ਪਤਾ ਹਨ ਅੰਤ ਵਿੱਚ ਉਹਨਾਂ ਕਿਹਾ ਕਿ ਆਪ ਸਰਕਾਰ ਅਤੇ ਆਪ ਦੇ ਸਾਰੇ ਆਗੂ ਅਤੇ ਵਰਕਰ ਲੋਕ ਭਲਾਈ ਦੇ ਕੰਮਾਂ ਲਈ ਹਮੇਸ਼ਾ ਸਹਾਈ ਹੁੰਦੇ ਹਨ ਅਤੇ ਲੋਕ ਕਦੇ ਵੀ ਆਪਣੀਆਂ ਮੁਸ਼ਕਿਲ ਲਈ ਅਤੇ ਆਪਣੇ ਕੰਮ ਲਈ ਉਹਨਾਂ ਨਾਲ  ਸੰਪਰਕ ਕਰ ਸਕਦੇ ਹਨ

LEAVE A REPLY

Please enter your comment!
Please enter your name here