ਰੋਪੜ ਵਿਕਾਸ ਮੰਚ ਨੇ ਪਹਿਲਵਾਨਾਂ ਦਾ ਦਿੱਤਾ ਸਮਰਥਨ

ਰੂਪਨਗਰ (ਦ ਸਟੈਲਰ ਨਿਊਜ਼ ), ਰਿਪੋਰਟ- ਧਰੂਵ ਨਾਰੰਗ । ਰੋਪੜ ਵਿਕਾਸ ਮੰਚ ਦਾ ਇੱਕ ਵਫ਼ਦ ਬੀ.ਐੱਸ.ਸੈਣੀ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ/ ਵਧੀਕ ਡਿਪਟੀ ਕਮਿਸ਼ਨਰ ਜਨਰਲ ਨੂੰ ਮਿਲਿਆ । ਪ੍ਰੈੱਸ ਨੂੰ ਜਾਰੀ ਇੱਕ ਪ੍ਰੈੱਸ ਬਿਆਨ ਵਿੱਚ ਜਗਤਾਰ ਸਿੰਘ ਜਨਰਲ ਸਕੱਤਰ ਨੇ ਦੱਸਿਆ ਕਿ ਵਫ਼ਦ ਨੇ ਇੱਕ ਲਿਖਤੀ ਪੱਤਰ ਰਾਹੀਂ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਦੇਸ਼ ਦੀਆਂ ਕੌਮਾਂਤਰੀ ਮਹਿਲਾ ਪਹਿਲਵਾਨਾਂ ਦੇ ਸਰੀਰਕ ਸ਼ੋਸ਼ਣ ਵਿਰੁੱਧ ਇੰਨਸਾਫ ਦੀ ਮੰਗ ਨੂੰ ਲੈ ਕੇ ਦੇਸ਼ ਦੇ ਕੌਮੀ ਅਤੇ ਕੌਮਾਂਤਰੀ ਪਹਿਲਵਾਨਾਂ ਵੱਲੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਦਿੱਤੇ ਜਾ ਰਹੇ ਧਰਨੇ ਦੇ ਸਮਰਥਨ ਵਿੱਚ, ਰੋਪੜ ਸ਼ਹਿਰ ਅਤੇ ਜ਼ਿਲ੍ਹੇ ਦੀਆਂ ਸਮਾਜ ਸੇਵੀ ਸੰਸਥਾਵਾਂ, ਯੂਥ ਕਲੱਬਾਂ, ਪਿੰਡਾਂ ਦੇ ਪੰਚ-ਸਰਪੰਚ ਸਾਹਿਬਾਨਾਂ, ਪੰਚਾਇਤ ਯੂਨੀਅਨਾਂ, ਨਗਰ ਕੌਂਸਲ ਦੇ ਐੱਮ.ਸੀਜ਼ ਅਤੇ ਇਨਸਾਫ ਪਸੰਦ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਰੋਪੜ ਵਿਕਾਸ ਮੰਚ ਵੱਲੋਂ ਮਿਤੀ 30.05.2023 ਦਿਨ ਮੰਗਲਵਾਰ ਨੂੰ ਰੋਪੜ ਸ਼ਹਿਰ ਵਿਖੇ ਕੈਂਡਲ ਮਾਰਚ ਕੀਤਾ ਜਾ ਰਿਹਾ ਹੈ।

Advertisements

ਇਹ ਕੈਂਡਲ ਮਾਰਚ ਸ਼ਾਮ 7:30 ਵਜੇ ਸ਼ਹੀਦ ਭਗਤ ਸਿੰਘ ਚੌਕ ਤੋਂ ਸ਼ੁਰੂ ਕਰਕੇ ਕਲਿਆਣ ਸਿਨੇਮਾ ਦੇ ਸਾਹਮਣੇ ਤੋਂ ਮੇਨ ਬਜ਼ਾਰ ਵਿੱਚੋਂ ਹੁੰਦਾ ਹੋਇਆ ਸ਼ਾਮ 8.00 ਵਜੇ ਦੇ ਕਰੀਬ ਸਿਟੀ ਪੁਲਿਸ ਸਟੇਸ਼ਨ ਵਿਖੇ ਸਮਾਪਤ ਕੀਤਾ ਜਾਵੇਗਾ । ਕੈਂਡਲ ਮਾਰਚ ਦੀ ਸਮਾਪਤੀ ਉਪਰੰਤ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਦੇ ਨਾਮ ਇੱਕ ਮੰਗ ਪੱਤਰ ਦਿੱਤਾ ਜਾਵੇਗਾ । ਇਸ ਕੈਂਡਲ ਮਾਰਚ ਦੀ ਸੁਰੱਖਿਆ ਅਤੇ ਜਾਣਕਾਰੀ ਹਿੱਤ ਵਫ਼ਦ ਵੱਲੋਂ ਇੱਕ ਲਿਖਤੀ ਪੱਤਰ ਰਾਹੀਂ ਐੱਸ.ਐੱਚ.ਓ. ਸਿਟੀ ਪੁਲਿਸ ਸਟੇਸ਼ਨ ਰੂਪਨਗਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਨਾ ਦਿੰਦੇ ਹੋਏ ਇਹ ਵੀ ਬੇਨਤੀ ਕੀਤੀ ਗਈ ਕਿ, ਮੰਗ ਪੱਤਰ ਪ੍ਰਾਪਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਟੀ ਪੁਲਿਸ ਸਟੇਸ਼ਨ ਰੂਪਨਗਰ ਵਿਖੇ ਇੱਕ ਸੀਨੀਅਰ ਅਧਿਕਾਰੀ ਦੀ ਤੈਨਾਤੀ ਕਰਨ ਦੀ ਕਿਰਪਾਲਤਾ ਕੀਤੀ ਜਾਵੇ । ਇਸ ਲਈ ਵਫ਼ਦ ਵੱਲੋਂ ਸਾਰੇ ਇਨਸਾਫ਼ ਪਸੰਦ ਨਾਗਰਿਕਾਂ ਨੂੰ ਇਸ ਕੈਂਡਲ ਮਾਰਚ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ । ਵਫਦ ਵਿੱਚ ਬਲਦੇਵ ਸਿੰਘ ਭਾਓਵਾਲ ਸੀਨੀਅਰ ਮੀਤ ਪ੍ਰਧਾਨ, ਮਾਸਟਰ ਅਵਤਾਰ ਸਿੰਘ ਲੋਦੀਮਾਜਰਾ ਮੀਤ ਪ੍ਰਧਾਨ, ਅਜਮੇਰ ਸਿੰਘ ਸਰਪੰਚ ਲੋਦੀਮਾਜਰਾ ਮੀਤ ਪ੍ਰਧਾਨ, ਜਗਤਾਰ ਸਿੰਘ ਜਨਰਲ ਸਕੱਤਰ, ਨਵੀਨ ਦਰਦੀ ਡਿਪਟੀ ਜਨਰਲ ਸਕੱਤਰ, ਅਵਨੀਸ਼ ਕੁਮਾਰ ਡਿਪਟੀ ਜਨਰਲ ਸਕੱਤਰ ਅਤੇ ਜਗਦੀਸ਼ ਲਾਲ ਵਿੱਤ ਸਕੱਤਰ ਸ਼ਾਮਲ ਸਨ ।

LEAVE A REPLY

Please enter your comment!
Please enter your name here