ਸਾਇੰਸ ਸਿਟੀ ਵਿਖੇ ਹੋਏ ਮੁਕਾਬਲੇ ‘ਚ ਆਈ.ਟੀ.ਆਈ ਮਕਸੂਦਪੁਰ ਦੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ 

ਕਪੂਰਥਲਾ (ਦ ਸਟੈਲਰ ਨਿਊਜ਼) ਗੌਰਵ ਮੜੀਆ। ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਸ ਵਿਚ ਸਰਕਾਰੀ ਆਈ.ਟੀ.ਆਈ ਮਕਸੂਦਪੁਰ ਦੇ ਵਿਦਿਆਰਥੀਆਂ ਨੇ ਆਰਕ ਵੈਲਡਿੰਗ ਮੁਕਾਬਲੇ ਵਿਚ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

Advertisements

ਇਸ ਮੌਕੇ ਵਿਦਿਆਰਥੀਆਂ ਨੇ ਇੰਡਸਟਰੀ ਵੈਲਡਿੰਗ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ। ਮੁਕਾਬਲੇ ਦੌਰਾਨ ਸਿਖਿਆਰਥੀਆਂ ਨੇ ਵੈਲਡਿੰਗ ਟਰੇਡ ਨਾਲ ਜੁੜੀਆਂ ਨਵੀਆਂ ਗੱਲਾਂ ਸਿੱਖਿਆ ਅਤੇ ਟਰੇਡ ਨਾਲ ਸਬੰਧਤ ਨਵੀਨਤਮ ਗਿਆਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰਿੰ. ਤਜਿੰਦਰ ਸਿੰਘ ਵੋਹਰਾ ਨੇ ਦੱਸਿਆ ਕਿ ਸਰਕਾਰੀ ਆਈ.ਟੀ.ਆਈ ਮਕਸੂਦਪੁਰ ਵਿਖੇ ਦਾਖਲਾ ਲੈਣ ਲਈ ਵਿਦਿਆਰਥੀ ਹੈਲਪ ਡੈਸਕ ‘ਤੇ ਜਾ ਕੇ ਜਾਣਕਾਰੀ ਲੈ ਸਕਦੇ ਹਨ| ਸੰਸਥਾ ਵੈਲਡਰ, ਫਿਟਰ, ਕੋਪਾ, ਕੋਸਮਟੋਲੋਜੀ ਅਤੇ ਇਲੈਕ੍ਰੀਸ਼ਨ ਟਰੇਡਸ ਵਿੱਚ ਚਲ ਰਹੀਆਂ ਹਨ। ਇਸ ਮੌਕੇ ਇੰਜੀ. ਸੁਖਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here