Thursday, October 29, 2026
Home National ਭਰਾ ਹੀ ਬਣਿਆ ਭੈਣ ਦਾ ਕਾਤਿਲ, ਗਲਾਂ ਘੁੱਟ ਕੇ ਦਿੱਤੀ ਦਰਦਨਾਕ ਮੌਤ

ਭਰਾ ਹੀ ਬਣਿਆ ਭੈਣ ਦਾ ਕਾਤਿਲ, ਗਲਾਂ ਘੁੱਟ ਕੇ ਦਿੱਤੀ ਦਰਦਨਾਕ ਮੌਤ

ਫਰੀਦਾਬਾਦ (ਦ ਸਟੈਲਰ ਨਿਊਜ਼)। ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ,ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਇੱਥੇ ਇੱਕ ਭਰਾ ਨੇ ਆਪਣੇ ਭੈਣ ਦਾ ਕਤਲ ਕਰ ਦਿੱਤਾ। ਫਰੀਦਾਬਾਦ ਕ੍ਰਾਈਮ ਬਰਾਂਚ ਡੀ.ਐੱਲ.ਐੱਫ. ਮੁੱਖੀ ਦੀਪਕ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦਾ ਨਾਂ ਪ੍ਰਿਯਾਂਸ਼ੂ ਹੈ, ਜਿਸਦੀ ਉਮਰ 19 ਸਾਲ ਹੈ। ਜਾਣਕਾਰੀ ਮੁਤਾਬਕ ਮੁਲਜ਼ਮ ਦੇ ਮਾਪੇ ਅਤੇ ਉਸ ਦਾ ਭਰਾ ਕਿਸੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਉੱਤਰ ਪ੍ਰਦੇਸ਼ ਦੇ ਗੋਰਖਪੁਰ ਗਏ ਸਨ। ਘਰ ਵਿੱਚ ਪ੍ਰਿਯਾਸ਼ੂ ਤੇ ਉਸਦੀ ਵੱਡੀ ਭੈਣ ਸੀ। ਭੈਣ ਨੇ ਭਰਾ ਨੂੰ ਫੋਨ ਛੱਡ ਕੇ ਪੜ੍ਹਾਈ ਕਰਨ ਲਈ ਕਿਹਾ ਤਾਂ ਉਸਨੂੰ ਗੁੱਸਾ ਆ ਗਿਆ।

Advertisements

ਉਸ ਨੇ ਗੁੱਸੇ ਵਿੱਚ ਆ ਕੇ ਗਲਾਂ ਘੁੱਟ ਕੇ ਭੈਣ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ  ਫਰਾਰ ਹੋ ਗਿਆ।  ਪਿਤਾ ਨੂੰ ਆਪਣੇ ਪੁੱਤਰ ਉੱਤੇ ਸ਼ੱਕ ਹੋਇਆ ਤਾਂ ਉਸਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੁਲਜ਼ਮ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਮਾਮਦੇ ਦੀ ਜਾਂਚ ਕਰਦਿਆਂ ਕ੍ਰਾਈਮ ਬਰਾਂਚ ਦੀ ਟੀਮ ਨੇ ਮੁਲਜ਼ਮ ਨੂੰ ਫਰੀਦਾਬਾਦ ਦੇ ਇਸਮਾਈਲਪੁਰ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਦੀ ਪੁੱਛ-ਗਿੱਛ ਤੋਂ ਬਾਅਦ ਉਸ ਨੂੰ ਤਿੰਨ ਦਿਨ ਦੀ ਰਿਮਾਂਡ ਤੇ ਭੇਜਿਆ ਗਿਆ। ਜਾਣਕਾਰੀ ਮੁਤਾਬਕ ਉਹ ਪੜ੍ਹਾਈ ਵਿੱਚ ਕਮਜ਼ੋਰ ਸੀ। ਜਿਸ ਕਾਰਨ ਭੈਣ ਉਸ ਨੂੰ ਪੜ੍ਹਾਈ ਕਰਨ ਲਈ ਕਹਿੰਦੀ ਸੀ। ਉਹ ਇਸ ਗੱਲ ਤੋਂ ਬਹੁਤ ਪਰੇਸ਼ਾਨ ਸੀ। ਜਿਸ ਕਾਰਨ ਉਸ ਨੇ ਮੌਕਾ ਵੇਖ ਕੇ ਆਪਣੀ ਭੈਣ ਦਾ ਗਲਾਂ ਘੁੱਟ ਕੇ ਉਸਦਾ ਕਤਲ ਕਰ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਿੰਨ ਦਿਨ ਦੀ ਰਿਮਾਂਡ ਮਗਰੋਂ ਮੁਲਜ਼ਮ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

LEAVE A REPLY

Please enter your comment!
Please enter your name here