ਸ਼੍ਰੀ ਹੇਮਕੁੰਟ ਸਾਹਿਬ ਵਿੱਚ ਗਲੇਸ਼ੀਅਰ ਟੁੱਟਣ ਕਾਰਨ ਹੋਈ ਇੱਕ ਔਰਤ ਦੀ ਮੌਤ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਸ਼੍ਰੀ ਹੇਮਕੁੰਟ ਸਾਹਿਬ ਤੋਂ ਬੜੀ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਹੇਮੁਕੁੰਟ ਸਾਹਿਬ ਪੈਦਲ ਮਾਰਗ ਤੇ ਅਟਲਕੁੜੀ ਨੇੜੇ ਗਲੇਸ਼ੀਅਰ ਟੁੱਟਣ ਕਾਰਨ ਇੱਕ ਔਰਤ ਬਰਫ਼ ਹੇਠਾਂ ਦੱਬ ਗਈ ਅਤੇ ਉਸਦੀ ਮੌਤ ਹੋ ਗਈ। ਜਿਸਨੂੰ ਆਈਟੀਬੀਪੀ, ਐੱਸਡੀਆਰਐੱਫ, ਐਨਡੀਆਰਐੱਫ ਦੀ ਟੀਮ ਨੇ ਤਲਾਸ਼ੀ ਆਪ੍ਰੇਸ਼ਨ ਚਲਾ ਕੇ ਉਸਦੀ ਲਾਸ਼ ਬਰਾਮਦ ਕੀਤੀ ਤੇ 5 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।

Advertisements

ਹੇਮਕੁੰਟ ਸਾਹਿਬ ਦੇ ਪੈਦਲ ਮਾਰਗ ਤੇ ਭਾਰੀ ਬਰਫ਼ ਪੈਣ ਤੋਂ ਬਾਅਦ ਕਰੀਬ 6 ਵਜੇ ਬਰਫ਼ ਦਾ ਇੱਕ ਹਿੱਸਾ ਅਚਾਨਕ ਟੁੱਟ ਕੇ ਪੈਦਲ ਚੱਲਣ ਵਾਲੇ ਟਰੈਕ ਤੇ ਜਾ ਡਿੱਗਾ। ਗਲੇਸ਼ੀਅਰ ਦੇ ਟੁੱਟਣ ਕਾਰਨ ਯਾਤਰਾ ਤੇ ਆਈ ਔਰਤ ਦੀ ਬਰਫ਼ ਹੇਠਾਂ ਦੱਬ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਭਾਰੀ ਬਰਫ਼ ਪੈਣ ਕਾਰਨ ਕੁੱਝ ਦੇਰ ਲਈ ਯਾਤਰਾ ਨੂੰ ਰੋਕਣਾ ਵੀ ਪਿਆ ਹੈ। ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਮੁੜ ਸ਼ੁਰੂ ਕਰ ਦਿੱਤਾ ਹੈ ਅਤੇ ਨਾਲ ਹੀ ਸੁਰੱਖਿਆ ਕਾਰਨਾਂ ਕਰਕੇ ਐਸਡੀਆਰਐਫ ਦੀ ਇੱਕ ਵਾਧੂ ਟੀਮ ਨੂੰ ਮੌਕੇ ਤੇ ਤਾਇਨਾਤ ਕੀਤਾ ਗਿਆ ਹੈ।

LEAVE A REPLY

Please enter your comment!
Please enter your name here