ਵੈਸਟਰਨ ਯੂਨੀਅਨ ਦੀਆਂ ਦੁਕਾਨਾਂ ਵਿਚ ਚੋਰੀਆ ਕਰਨ ਵਾਲੇ 2 ਕਾਬੂ, 7 ਲੱਖ ਬਰਾਮਦ 

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ- ਗੌਰਵ ਮੜੀਆ। ਕਪੂਰਥਲਾ ਪੁਲਿਸ ਵਲੋਂ 2 ਅਤੇ 3 ਜੂਨ ਦੀ ਦਰਮਿਆਨੀ ਰਾਤ ਨੂੰ ਬੱਸ ਸਟੈਂਡ ਸਾਹਮਣੇ ਵੈਸਟਰਨ ਯੂਨੀਅਨ ਦੀਆਂ ਦੁਕਾਨਾਂ ਵਿਚ ਚੋਰੀ ਕਰਨ ਦੇ ਮਾਮਲੇ ਵਿਚ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 7 ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ (ਡੀ) ਰਮਨਿੰਦਰ ਸਿੰਘ ਦਿਓਲ ਨੇ ਦੱਸਿਆ ਕਿ ਐਸ.ਐਸ.ਪੀ ਰਾਜਪਾਲ ਸਿੰਘ ਸੰਧੂ ਦੀਆਂ ਹਦਾਇਤਾਂ ਅਨੁਸਾਰ ਇਸ ਕੇਸ ਵਿਚ ਪੁਲਿਸ ਵਲੋਂ ਤੁਰੰਤ ਜਾਂਚ ਸ਼ੁਰੂ ਕੀਤੀ ਗਈ।

Advertisements

ਉਨ੍ਹਾਂ ਦੱਸਿਆ ਕਿ ਨਾ ਮਾਲੂਮ ਵਿਅਕਤੀਆਂ ਵਲੋਂ ਰਮਨ ਕੁਮਾਰ ਪੁੱਤਰ ਸਵ ਬਲਰਾਜ ਕ੍ਰਿਸ਼ਨ ਵਾਸੀ ਮੁਹੱਲਾ ਅੰਮ੍ਰਿਤ ਬਾਜਾਰ ਕਪੂਰਥਲਾ ਮਾਲਕ ਸਨੇਸ਼ਵਰ ਇੰਟਰ ਪ੍ਰਾਈਜਸ਼,ਕ੍ਰਿਸ਼ਨਾ ਫਾਈਨਾਂਸ ਕੰਪਨੀ ਅਤੇ ਦੀਪਕ ਚਾਵਲਾ ਪੁੱਤਰ ਮਦਨ ਲਾਲ ਚਾਵਲਾ ਮੁਹੱਲਾ ਜੱਟਪੁਰਾ ਮਾਲਕ ਕੇ ਭਾਰਤੀ ਦਫਤਰ ਦੀਆਂ ਵੈਸਟਰਨ ਯੂਨੀਅਨ ਦੁਕਾਨਾਂ ਵਿਚ ਨਾਮਾਲੂਮ ਵਿਅਕਤੀਆਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਇਸ ਸਬੰਧੀ ਮੁਕੱਦਮਾ ਥਾਣਾ ਸਿਟੀ ਕਪੂਰਥਲਾ ਵਿਖੇ ਦਰਜ ਕੀਤਾ ਗਿਆ। ਜਿਸ ਤਹਿਤ ਐਸ.ਐਸ.ਪੀ ਕਪੂਰਥਲਾ ਵਲੋਂ ਉਕਤ ਮੁਕੱਦਮੇ ਨੂੰ ਹੱਲ ਕਰਨ ਲਈ ਰਮਨਿੰਦਰ ਸਿੰਘ ਦਿਉਲ ਐਸ ਪੀ (ਡੀ) ਅਤੇ ਮਨਿੰਦਰ ਪਾਲ ਸਿੰਘ ਉਪ ਕਪਤਾਨ, ਬਰਿੰਦਰ ਸਿੰਘ ਉਪ ਕਪਤਾਨ ਦੀ ਨਿਗਰਾਨੀ ਹੇਠ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ,ਇੰਸਪੈਕਟਰ ਪਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਅਤੇ ਏ.ਐਸ.ਆਈ ਚਰਨਜੀਤ ਸਿੰਘ ਇੰਚਾਰਜ ਟੈਕਨੀਕਲ ਸੈੱਲ ਕਪੂਰਥਲਾ ਦੀ ਡਿਊਟੀ ਲਗਾਈ ਗਈ। ਪੁਲਿਸ ਟੀਮਾਂ ਵਲੋਂ ਵਾਰਦਾਤ ਦਾ ਹੱਲ ਕਰਦਿਆਂ ਦੋਸ਼ੀ ਸਰਬਜੀਤ ਸਿੰਘ ਉਰਫ ਸੋਨੂੰ ਪੁੱਤਰ ਕਰਨੈਲ ਸਿੰਘ ਵਾਸੀ ਨਵਾਂ ਪਿੰਡ ਦੋਨੇਵਾਲ ਜ਼ਿਲ੍ਹਾ ਜਲੰਧਰ ਅਤੇ ਉਸਦੇ ਚਾਚੇ ਦੇ ਲੜਕੇ ਜੋਬਨਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਨਵਾਂ ਪਿੰਡ ਦੋਨੇਵਾਲ ਨੂੰ ਗ੍ਰਿਫਤਾਰ ਕੀਤਾ ਹੈ । ਇਨ੍ਹਾਂ ਦੋਵਾਂ ਕੋਲੋਂ ਚੋਰੀ ਕੀਤੀ ਗਈ 7 ਲੱਖ ਰੁਪਏ ਦੀ ਭਾਰਤੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ।

LEAVE A REPLY

Please enter your comment!
Please enter your name here