ਸਾਬਕਾ ਆਈਪੀਐੱਸ ਨੇ ਡਿਪ੍ਰੈਸ਼ਨ ਵਿੱਚ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਲਖਨਊ (ਦ ਸਟੈਨਰ ਨਿਊਜ਼)। ਲਖਨਊ ਦੇ ਸਾਬਕਾ ਆਈਪੀਐੱਸ ਨੇ ਡਿਪ੍ਰੈਸ਼ਨ ਵਿੱਚ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਸਾਬਕਾ ਆਈਪੀਐੱਸ ਨੇ ਗੋਮਤੀ ਨਗਰ ਇਲਾਕੇ ਵਿੱਚ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਆਪ ਨੂੰ ਸ਼ੂਟ ਕਰ ਲਿਆ। ਖੁਦਕੁਸ਼ੀ ਕਰਨ ਤੋਂ ਪਹਿਲਾਂ ਸਾਬਕਾ ਅਧਿਕਾਰੀ ਨੇ ਸੁਸਾਇਡ ਨੋਟ ਲਿੱਖਿਆ ਕਿ ਮੈਂ ਆਪਣੀ ਤਾਕਤ ਅਤੇ ਸਿਹਤ ਖੋ ਰਿਹਾ ਹਾਂ, ਹੁਣ ਮੈਂ ਬਰਦਾਸ਼ਤ ਨਹੀਂ ਕਰ ਸਕਦਾ।

Advertisements

ਸਾਬਕਾ ਅਧਿਕਾਰੀ ਸਾਲ 2010 ਵਿੱਚ ਡੀਜੀ ਦੀ ਪੋਸਟ ਤੋਂ ਰਿਟਾਇਰ ਹੋਏ ਸਨ। ਸਾਬਕਾ ਪੁਲਿਸ ਅਧਿਕਾਰੀ ਨੇ ਕਿਹਾ ਕਿ-1975 ਬੈਚ ਦੀ ਆਈਪੀਐੱਸ ਅਧਿਕਾਰੀ ਦਿਨੇਸ਼ ਕੁਮਾਰ ਸ਼ਰਮਾ ਨੇ ਵਿਸ਼ਾਲ ਖੰਡ ਸਥਿਤ ਆਪਣੇ ਘਰ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਲਈ, ਉਨ੍ਹਾਂ ਦੀ ਲਾਸ਼ ਕਮਰੇ ਵਿੱਚੋਂ ਬਰਾਮਦ ਹੋਈ ਅਤੇ ਪੁਲਿਸ ਨੇ ਕਮਰੇ ਵਿੱਚੋਂ ਸੁਸਾਇਡ ਨੋਟ ਵੀ ਬਰਾਮਦ ਕੀਤਾ।

LEAVE A REPLY

Please enter your comment!
Please enter your name here