ਐਡਵੋਕੇਟ ਭਗਵੰਤ ਕਿਸ਼ੋਰ ਅਤੇ ਸੀਆ ਖੁਲਰ ਕਤਲ ਕਾਂਡ: ਪੁਲਿਸ ਨੇ ਮੁਖ ਦੋਸ਼ੀ ਅਸ਼ੀਸ਼ ਕੁਸ਼ਵਾਹਾ ਨੂੰ ਕੀਤਾ ਗਿਫਤਾਰ, ਸੁਨੀਲ ਦੀ ਭਾਲ ਜਾਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ । ਸਰਤਾਜ ਸਿੰਘ ਚਾਹਲ 9PS, ਸੀਨੀਅਰ ਪੁਲਿਸ ਕਪਤਾਨ ਹੁਸਿਆਰਪੁਰ ਵਲੋ ਸਾਲ 2020 ਵਿੱਚ ਹੋਏ ਬਹੁ-ਚਰਚਿਤ ਦੋਹਰੇ ਕਤਲ ਕਾਂਡ ਜਿਸ ਵਿੱਚ ਸੀਨੀਅਰ ਐਕਵੋਕੇਟ ਭਗਵੰਤ ਕਿਸ਼ੋਰ ਗੁਪਤਾ ਅਤੇ ਉਸਦੀ ਸਹਾਇਕ ਐਡਵੋਕੇਟ ਸੀਆ ਖੁਲਰ ਦਾ ਕਤਲ ਕਰਨ ਤੋ ਬਾਅਦ ਲਾਸ਼ਾ ਨੂੰ ਖੁਰਦ ਬੁਰਦ ਕਰਨ ਦੀ ਨਿਅਤ ਨਾਲ ਕਾਰ ਨੂੰ ਅੱਗ ਲਗਾ ਦਿੱਤੀ ਗਈ ਸੀ ਜਿਸਦੇ ਸਬੰਧ ਵਿੱਚ ਮੇਜਰ ਸਿੰਘ, ਪੁਲਿਸ ਕਪਤਾਨ P29 ਹੁਸਿ: ਜੀ ਦੀ ਅਗਵਾਈ ਵਿੱਚ ਮੁਕੱਦਮਾ ਦੇ ਬਾਕੀ ਰਹਿੰਦੇ ਦੋਸੀਅਨ ਨੂੰ ਗ੍ਰਿਫਤਾਰ ਕਰਨ ਲਈ 4SP ਸਿਟੀ ਪਲਵਿੰਦਰ ਸਿੰਘ PPS, ਅਤੇ ਇੰਸਪੈਕਟਰ ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸਿਆਰਪੁਰ ਦੇ ਅਧਾਰਤ ਇਕ ਵਿਸ਼ੇਸ ਟੀਮ ਦਾ ਗਠਨ ਕੀਤਾ ਸੀ ਇਸ ਕੇਸ ਸਬੰਧੀ ਮਿਤੀ 22-11-2020 ਨੂੰ ਸੁਮਨਿੰਦਰ ਗੁਪਤਾ ਪੁੱਤਰ ਲੇਟ ਭਗਵੰਤ ਕਿਸ਼ੋਰ ਗੁਪਤਾ ਵਾਸੀ ਮਾਡਲ ਟਾਉਨ ਹੁਸ਼ਿਆਰਪੁਰ ਨੇ ਆਪਣਾ ਬਿਆਨ ਲਿਖਾਇਆ ਸੀ ਕਿ ਮਿਤੀ 14/11/2020 ਨੂੰ ਉਸਦੇ ਪਿਤਾ ਭਗਵੰਤ ਕਿਸ਼ੋਰ ਗੁਪਤਾ ਅਤੇ ਉਸਦੀ ਸਹਾਇਕ ਵਕੀਲ ਸੀਆ ਉਰਫ ਗੀਤੂ ਪਤਨੀ ਅਸ਼ੀਸ਼ ਕੁਸ਼ਵਾਹਾ ਵਾਸੀ ਵਿਕਰਮ ਇੰਨਕਲੇਵ ਹੁਸ਼ਿਆਰਪੁਰ ਦੇ ਕਤਲ ਕਰਨ ਤੋ ਬਾਅਦ ਉਹਨਾ ਦੀਆ ਲਾਸ਼ਾ ਨੂੰ ਸੀਆ ਖੂਲਰ ਦੀ ਕਾਰ ਸਲੈਰੀਓ ਵਿੱਚ ਰੱਖਕੇ ਕਾਰ ਨੂੰ ਪੁਰਹੀਰਾ ਬਾਈਪਾਸ ਦੇ ਨਜਦੀਕ ਇਕ ਦਰਖਤ ਨਾਲ ਕਾਰ ਟੱਕਰਾ ਕੇ ਐਕਸੀਡੈਂਟ ਦਾ ਹਾਦਸਾ ਦਰਸ਼ਾ ਕੇ ਅੱਗ ਲਗਾ ਕੇ ਲਾਸ਼ਾ ਨੂੰ ਖੁਰਦ ਬੁਰਦ ਕੀਤਾ ਸੀ ਪਰ ਅਸਲ ਵਿੱਚ ਇਹ ਐਕਸੀਡੈਂਟ ਨਹੀ ਸੀ ਸਗੋਂ ਸੀਆ ਖੁਲਰ ਦੇ ਪਤੀ ਅਸ਼ੀਸ਼ ਕੁਸ਼ਵਾਹਾ ਨੇ ਆਪਣੇ ਸਾਥੀਆ ਸੁਨੀਲ਼ ਕੁਮਾਰ, ਕਪਿਲ ਕੁਮਾਰ ਅਤੇ ਹੋਰ ਸਾਥੀਆ ਨੂੰ ਉਤਰ ਪ੍ਰਦੇਸ਼ ਵਿੱਚ ਪੇਂਦੇ ਬੁਲੰਦ ਸਹਿਰ ਦੇ ਨੇੜੇ ਪਿੰਡ ਮੰਗਲੋਰ ਤੋ ਬੁਲਾ ਕੇ ਮੇਰੇ ਪਿਤਾ ਅਤੇ ਸੀਆ ਖੁਲਰ ਦਾ ਕਤਲ ਕਰਕੇ ਕਾਰ ਨੂੰ ਅੱਗ ਲਗਾ ਕੇ ਐਕਸੀਡੈਂਟ ਦਰਸਾਇਆ ਸੀ।

Advertisements

ਜਿਸ ਤੇ ਮੁੱਕਦਮਾ ਨੰਬਰ 265 ਮਿਤੀ 22-11-2020 ਅ:ਧ: 302,201,120-ਬੀ ,404 ਭ:ਦ: ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਕੀਤਾ ਗਿਆ ਸੀ ਜਿਸਦੀ ਤਫਤੀਸ਼ ਦੋਰਾਨ ਮਿਤੀ 23-11-2020 ਨੂੰ ਮੁਕੱਦਮਾ ਦਾ ਦੋਸ਼ੀ ਕਪਿਲ ਕੁਸ਼ਵਾਹਾ ਨੂੰ ਪਿੰਡ ਮੰਗਲੋਰ ਥਾਣਾ ਸਲੇਮਪੁਰ ਜਿਲਾ ਬੁਲੰਦ ਸ਼ਹਿਰ ਯੂ.ਪੀ ਤੋ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਦੋਸ਼ੀ ਅਸ਼ੀਸ਼ ਕੁਮਾਰ ਉਰਫ ਅਸ਼ੀਸ਼ ਸਿੰਘ ਉਰਫ ਅਸ਼ੀਸ਼ ਕੁਸ਼ਵਾਹਾ ਅਤੇ ਸੁਨੀਲ ਕੁਮਾਰ ਦੇ ਪੀ.ਓ ਹੋਣ ਕਾਰਨ ਇਹਨਾ ਦੇ ਖਿਲਾਫ ਮੁਕੱਦਮਾ ਨੰਬਰ 316 ਮਿਤੀ 05.12.2022 ਅ.ਧ 174-ਏ ਭ.ਦ ਥਾਣਾ ਮਾਡਲ ਟਾਊਨ ਵਿਖੇ ਦਰਜ ਰਜਿਸਟਰ ਹੋਇਆ ਸੀ। 4SP ਸਿਟੀ ਪਲਵਿੰਦਰ ਸਿੰਘ PPS ਅਤੇ ਇੰਸਪੈਕਟਰ ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸਿਆਰਪੁਰ ਦੇ ਅਧਾਰਤ ਵਿਸ਼ੇਸ ਟੀਮ ਨੇ ਬਹੁੱਤ ਹੀ ਮਿਹਨਤ ਨਾਲ ਵੱਖ ਵੱਖ ਸਾਇੰਟਿਫਿਕ ਅਤੇ ਟੈਕਨੀਕਲ ਤਰੀਕਿਆ ਨਾਲ ਇਸ ਮੁੱਕਦਮਾ ਦੀ ਤਫਤੀਸ਼ ਕਰਦੇ ਹੋਏ ਮੁਕੱਦਮਾ ਦੇ ਮੁੱਖ ਦੋਸੀ ਅਸ਼ੀਸ਼ ਕੁਮਾਰ ਉਰਫ ਅਸ਼ੀਸ਼ ਸਿੰਘ ਉਰਫ ਅਸ਼ੀਸ਼ ਕੁਸ਼ਵਾਹਾ ਪੁੱਤਰ ਰਘੁਵੀਰ ਸਿੰਘ ਵਾਸੀ ਮੰਗਲੋਰ ਥਾਣਾ ਸਲੇਮਪੁਰ ਜਿਲਾ ਬੁਲੰਦ ਸ਼ਹਿਰ ਯੂ.ਪੀ ਹਾਲ ਪਟੇਲ ਡੀ-2, ਕੁੰਡਲੀ ਘਰੋਲੀ ਮਿਊਰ ਬਿਹਾਰ ਥਾਣਾ ਗਾਜੀਪੁਰ ਈਸਟ ਦਿੱਲੀ ਨੂੰ ਪਟੇਲ ਨਗਰ ਥਾਣਾ ਕੋਤਵਾਲੀ ਜਿਲਾ ਸ਼ਾਹਡੋਲ, ਮੱਧ ਪ੍ਰਦੇਸ਼ ਤੋ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਟਰਾਂਜਿਟ ਰਿਮਾਂਡ ਹਾਸਿਲ ਕਰਕੇ ਹੁਸਿਆਰਪੁਰ ਲਿਆਂਦਾ ਗਿਆ।

ਦੋਸ਼ੀ ਨੇ ਆਪਣੀ ਪੁੱਛਗਿੱਛ ਦੋਰਾਨ ਮੰਨਿਆ ਕਿ ਉਸਨੂੰ ਆਪਣੀ ਪਤਨੀ ਸੀਆ ਖੁਲਰ ਅਤੇ ਉਸਦੇ ਸੀਨੀਅਰ ਵਕੀਲ ਭਗਵੰਤ ਕਿਸ਼ੌਰ ਗੁਪਤਾ ਨੂੰ ਪੂਰੀ ਪਲਾਨਿੰਗ ਕਰਕੇ ਯੋਜਨਾਬੱਧ ਤਰੀਕੇ ਨਾਲ ਦੀਵਾਲੀ ਵਾਲੀ ਸ਼ਾਮ ਮਿਤੀ 13-11-2020 ਨੂੰ ਆਪਣੇ ਸਾਥੀਆ ਕਪਿਲ ਕੁਸ਼ਵਾਹਾ ਅਤੇ ਸੁਨੀਲ ਕੁਮਾਰ ਬਗੈਰਾ ਨੂੰ ਆਪਣੇ ਪਿੰਡ ਮੰਗਲੋਰ ਥਾਣਾ ਸਲੇਮਪੁਰ ਜਿਲਾ ਬੁਲੰਦ ਸ਼ਹਿਰ ਯੂ.ਪੀ ਤੋ ਬੁਲਾ ਕੇ ਸੀਆ ਖੁਲਰ ਅਤੇ ਭਗਵੰਤ ਕਿਸ਼ੋਰ ਗੁਪਤਾ ਨੂੰ ਫਰਸ਼ ਤੇ ਬੈਠ ਕੇ ਪੂਜਾ ਕਰਦਿਆ ਹੋਇਆ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਅਤੇ ਬਾਅਦ ਵਿੱਚ ਉਹਨਾ ਦੀਆ ਲਾਸ਼ਾ ਨੂੰ ਸੀਆ ਖੂਲਰ ਦੀ ਕਾਰ ਸਲੈਰੀਓ ਵਿੱਚ ਰੱਖ ਕੇ ਪੁਰਹੀਰਾ ਬਾਈਪਾਸ ਦੇ ਨਜਦੀਕ ਸੜਕ ਦੇ ਕਿਨਾਰੇ ਇਕ ਦਰਖਤ ਨਾਲ ਲਗਾ ਕੇ ਕਾਰ ਨੂੰ ਅੱਗ ਲਗਾ ਦਿੱਤੀ ਸੀ ਤਾਂ ਜੋ ਦੇਖਣ ਤੇ ਇਹ ਸੜਕ ਹਾਦਸਾ ਲੱਗੇ। ਇਹ ਦੋਸੀ ਅਸ਼ੀਸ਼ ਕੁਸ਼ਵਾਹਾ ਅਤੇ ਸੁਨੀਲ਼ ਕੁਮਾਰ ਮਿਤੀ 25-10-2021 ਨੂੰ ਅਦਾਲਤ ਵਲੋ ਪੀ.ਉ ਕਰਾਰ ਦਿੱਤੇ ਗਏ ਸੀ।

LEAVE A REPLY

Please enter your comment!
Please enter your name here