Monday, October 26, 2026
Home Hoshiarpur ਪਵਿੱਤਰਦੀਪ ਆਹਲੂਵਾਲੀਆਂ ਨੇ ਤੀਸਰੇ ਵਾਰ ਯੂਥ ਪ੍ਰਧਾਨ ਬਣਨ ਤੇ ਵੋਟਰਾਂ ਦਾ ਕੀਤਾ...

ਪਵਿੱਤਰਦੀਪ ਆਹਲੂਵਾਲੀਆਂ ਨੇ ਤੀਸਰੇ ਵਾਰ ਯੂਥ ਪ੍ਰਧਾਨ ਬਣਨ ਤੇ ਵੋਟਰਾਂ ਦਾ ਕੀਤਾ ਧੰਨਵਾਦ

ਹਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਯੂਥ ਕਾਂਗਰਸ ਦੇ ਅਹੁਦੇਦਾਰਾਂ ਦੀਆਂ ਚੋਣਾਂ ਦਾ ਨਤੀਜਾ ਆ ਗਿਆ ਹੈ। ਇਨ੍ਹਾਂ ਚੋਣਾਂ ਚ ਵਿਧਾਨਸਭਾ ਹਲਕਾ ਸ਼ਾਮਚੋਰਾਸੀ ਤੋ ਹਲਕਾ ਸ਼ਾਮਚੋਰਾਸੀ ਦੀ ਯੂਥ ਕਾਂਗਰਸ ਦੀ ਪ੍ਰਧਾਨਗੀ ਲਈ ਉਮੀਦਵਾਰੀ ਲਈ ਖੜੇ ਪਵਿੱਤਰਦੀਪ ਸਿੰਘ ਆਹਲੂਵਾਲੀਆਂ ਨੇ 3878 ਪ੍ਰਾਪਤ ਕਰਕੇ 2447 ਦੇ ਫਰਕ ਨਾਲ ਗੁਰਮਿੰਦਰ ਸਿੰਘ ਧਾਮੀ ਨੂੰ ਚੋਣਾਂ ‘ਚ ਹਰਾ, ਕਿ ਤੀਸਰੀ ਵਾਰ ਵਿਧਾਨ ਸਭਾ ਹਲਕਾ ਸ਼ਾਮਚੋਰਾਸੀ ਤੋ ਯੂਥ ਕਾਂਗਰਸ ਦੇ ਪ੍ਰਧਾਨ ਬਣ ਗਏ ਹਨ। ਉਨ੍ਹਾਂ ਦੀ ਇਸ ਜਿੱਤ ਨਾਲ ਹਲਕੇ ਦੇ ਸਮੂਹ ਯੂਥ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਪਵਿੱਤਰਦੀਪ ਸਿੰਘ ਆਹਲੂਵਾਲੀਆ ਨੇ ਸਮੂਹ ਵੋਟਰਾਂ, ਸਰਪੰਚਾਂ- ਪੰਚਾਂ, ਹੋਰ ਅਹਾਦੇਦਾਰਾਂ ਤੇ ਹੋਰਨਾਂ ਸਪੋਟਰਾਂ ਦਾ ਰੀਣੀ ਰਹਾਂਗਾ ਤੇ ਇਨ੍ਹਾਂ ਸਾਰਿਆਂ ਦਿੱਲੋਂ ਧੰਨਵਾਦ ਕਰਦਾ ਹਾਂ ਅਤੇ ਜੋ ਉਨ੍ਹਾਂ ਨੇ ਉਸ ਤੇ ਭੋਰਸਾ ਦਿਖਾਇਆ ਹੈ।

Advertisements

ਉਸ ਨੂੰ ਹਰ ਤਰ੍ਹਾਂ ਬਰਕਰਾਰ ਰੱਖਾਂਗਾ। ਉਨ੍ਹਾਂ ਅੱਗੇ ਕਿਹਾ ਕਿ ਉਹ ਪਾਰਟੀ ਨੂੰ ਪਿੰਡ-ਪਿੰਡ ਜਾ ਕਿ ਬੂਥ ਪੱਧਰ ਤੇ ਮਜ਼ਬੂਤ ਕਰਨਗੇ ਤੇ ਜਿਆਦਾ ਤੋ ਜਿਆਦਾ ਨੋਜਵਾਨਾਂ ਨੂੰ ਪਾਰਟੀ ਨਾਲ ਜੋੜਨ ਗਏ। ਇਸ ਮੌਕੇ ਉਨ੍ਹਾਂ ਨਾਲ ਬਲਾਕ-1 ਦੇ ਪ੍ਰਧਾਨ ਬਲਵਿੰਦਰ ਸਿੰਘ ਧਾਮੀ, ਸੰਦੀਪ ਸਿੰਘ ਜੰਡਿਆਲਾ, ਗੁਰਚਰਨ ਸਿੰਘ ਸੂਮਲ, ਦਿਲਜੋਤਵੀਰ ਸਿੰਘ ਜੋਤੀ, ਗੁਰਪ੍ਰੀਤ ਸਿੰਘ ਧਾਲੀਵਾਲ, ਸ਼ੇਰਾ ਧਨੋਆ, ਹਿਮਾਂਸ਼ੂ ਕੋਸ਼ਲ, ਕਾਕਾ ਸਰਪੰਚ ਬਸੀ, ਸ਼ਿਧਾਸ਼ੂ ਮਿਸ਼ਰਾ, ਦਲਵੀਰ ਸਿੰਘ ਸ਼ਾਹੀ, ਹਰਮਨ ਜੱਟ, ਸਾਹਿਲ ਨੰਦਾਂਚੋਰ, ਜਸਕਰਨ ਆਲੋਵਾਲ, ਅਤਿੰਦਰ ਢੱਟ, ਕੁਲਵੀਰ ਨਿੱਝਰ, ਮਨੂੰ ਬੁੱਲੋਵਾਲ ਆਦਿ ਨੇ ਵੀ ਪਵਿੱਤਰਦੀਪ ਸਿੰਘ ਆਹਲੂਵਾਲੀਆ ਨੂੰ ਯੂਥ ਦਾ ਪ੍ਰਧਾਨ ਬਨਣ ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਆਹਲ਼ੂਵਾਲੀਆ ਦੀ ਇਸ ਜਿੱਤ ਨਾਲ ਸਾਡੇ ਹਲਕੇ ਦਾ ਪੂਰੇ ਜਿਲੇ ਵਿੱਚ ਹੋਰ ਮਾਣ ਵਧੀਆ ਹੈ।

LEAVE A REPLY

Please enter your comment!
Please enter your name here