ਟੋਇਟਾ ਕਾਰ ਤੇ ਪਿਕੱਅਪ ਜੀਪ ਵਿਚਕਾਰ ਟੱਕਰ, ਹਾਦਸੇ ’ਚ 2 ਦੀ ਮੌਤ

ਮੋਹਾਲੀ ( ਦ ਸਟੈਲਰ ਨਿਊਜ਼)। ਜ਼ੀਰਕਪੁਰ ਵਿੱਚ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਮਿਲੀ ਹੈ। ਜਿੱਥੇ 10 ਮਹੀਨੇ ਦੇ ਬੱਚੇ ਸਮੇਂਤ ਇੱਕ ਔਰਤ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਇਹ ਹਾਦਸਾ ਸਵੇਰੇ 5 ਵਜੇ ਦੇ ਕਰੀਬ ਵਾਪਰਿਆ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਕਾਲੇ ਰੰਗ ਦੀ ਟੋਇਟਾ ਕਾਰ ਵਿੱਚ ਚਾਰ ਵਿਅਕਤੀ ਰੋਪੜ ਤੋਂ ਦਿੱਲੀ ਕਿਸੇ ਕੰਮ ਲਈ ਜਾ ਰਹੇ ਸਨ ਤਾਂ ਦੂਜੇ ਪਾਸੇ ਫਲਾਂ ਨਾਲ ਭਰੀ ਪਿਕਅੱਪ ਹਿਮਾਚਲ ਤੋਂ ਪੰਜਾਬ ਵੱਲ ਜਾ ਰਹੀ ਤਾਂ ਦੋਹਾਂ ਵਿਚਕਾਰ ਜ਼ੋਰਦਾਰ ਟੱਕਰ ਹੋ ਗਈ।

Advertisements

ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਤੇ ਫਰੂਟ ਨਾਲ ਭਰੀ ਪਿਕਅੱਪ ਜੀਪ ਵੀ ਪਲਟ ਗਈ। ਇਸ ਹਾਦਸੇ ਵਿੱਚ 10 ਮਹੀਨਿਆਂ ਦੇ ਬੱਚੇ ਗੁਰਕੀਰਤ ਅਤੇ ਉਸਦੀ ਦਾਦੀ ਕੁਲਦੀਪ ਕੌਰ ਦੀ ਮੌਤ ਹੋ ਗਈ, ਬਾਕੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਪਿਕਅੱਪ ਚਾਲਕ ਵੀ ਜ਼ਖ਼ਮੀ ਹੋ ਗਿਆ ਹੈ। ਜ਼ਖ਼ਮੀ ਹੋਏ ਲੋਕਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

LEAVE A REPLY

Please enter your comment!
Please enter your name here