
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਹਲਕਾ ਕਪੂਰਥਲਾ ਦੇ ਸੇਵਾਦਾਰ ਸ਼੍ਰੋਮਣੀ ਅਕਾਲੀ ਦਲ ਨੇ ਸ਼ਹੀਦ ਏ ਆਜ਼ਮ ਭਗਤ ਸਿੰਘ ਚੌਕ ਵਿੱਚ ਮੀਡਿਆ ਦੀ ਆਜ਼ਾਦੀ ਨੂੰ ਦੱਬਣ ਦੇ ਮਸਲੇ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਿਆਣਿਆ ਅਤੇ ਯੂਵਾਵਾਂ ਦਾ ਤਾਂਤਾ ਦੇਖਣ ਨੂੰ ਮਿਲਿਆ। ਇਸ ਮੌਕੇ ਅਵੀ ਰਾਜਪੂਤ ਨੇ ਸੋਸ਼ਲ ਮੀਡਿਆ ਅਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆ ਕਿਹਾ ਕੀ ਮੀਡਿਆ ਇਕ ਐਸਾ ਅਧਾਰਾ ਹੈ ਜੋ ਹਮੇਸ਼ਾ ਤੋਂ ਲੋਕਾਂ ਦੇ ਹੱਕਾ ਦੀ ਆਵਾਜ਼ ਨੂੰ ਬੁਲੰਦ ਕਰਦਾ ਰਿਹਾ ਹੈ ਅਤੇ ਸਰਕਾਰ ਜਿਥੇ ਗਲਤ ਹੁੰਦੀਆਂ ਨੇ ਉਨ੍ਹਾਂ ਨੂੰ ਉਸ ਕੰਮ ਨੂੰ ਸਹੀ ਕਾਰਨ ਵਿੱਚ ਆਪਣੀ ਜਿੰਮੇਵਾਰੀ ਵੀ ਮੀਡਿਆ ਨਿਭਾਦਾ ਰਿਹਾ ਹੈ।

ਅੱਜ ਇਕ ਮਸਲਾ ਜੋ ਬਹੁਤ ਗੰਭੀਰ ਚੱਲ ਰਿਹਾ ਹੈ ਜੋ ਅਜੀਤ ਸਮਾਚਾਰ ਦੇ ਮੁੱਖ ਸੰਪਾਧਕ ਬਰਜਿੰਦਰ ਸਿੰਘ ਹਮਦਰਦ ਉਪਰ ਵਿਜੀਲੈਂਸ ਦਾ ਸ਼ਿਕੰਜਾ ਕਸਣਾ ਅਤੇ ਅਜੀਤ ਅਧਾਰੇ ਦੀ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਜੋ ਮਜੂਦਾ ਸਰਕਾਰ ਨੇ ਕੀਤੀ ਹੈ ਉਸ ਖਿਲਾਫ ਵੱਡਾ ਰੋਸ਼ ਪ੍ਰਦਰਸ਼ਨ ਅਵੀ ਰਾਜਪੂਤ ਨੇ ਅਤੇ ਉਨ੍ਹਾਂ ਦੀ ਟੀਮ ਨੇ ਕੀਤਾ ਕਿਉਕਿ ਅੱਜ ਇਕ ਅਖਬਾਰ ਨੂੰ ਸੱਚ ਬੋਲਣ ਤੋਂ ਰੋਕਿਆ ਜਾਂ ਰਿਹਾ ਕੱਲ ਨੂੰ ਕਿਸੇ ਹੋਰ ਮੀਡਿਆ ਅਧਾਰੇ ਨੂੰ ਸੱਚ ਬੋਲਣ ਅਤੇ ਲਿੱਖਣ ਤੋਂ ਰੋਕਿਆ ਜਾਵੇਗਾ ਇਹ ਕਦੀ ਮਨਜੂਰ ਨਹੀਂ ਕੀਤਾ ਜਾਂ ਸਕਦਾ ਇਸ ਲਈ ਲੋਕਤੰਤਰ ਨੂੰ ਜਿੰਦਾ ਰੱਖਣ ਲਈ ਮੀਡਿਆ ਜਿੰਦਾ ਰਹਿਣਾ ਜਰੂਰੀ ਹੈ ਤਾਂ ਹੀ ਵਿਰੋਧੀ ਵੀ ਸਰਕਾਰ ਦੀ ਗ਼ਲਤ ਨੀਤੀਆਂ ਖਿਲਾਫ ਆਪਣਾ ਰੋਸ਼ ਜ਼ਾਹਿਰ ਕਰ ਸਕਣਗੇ ਅਤੇ ਆਮ ਲੋਕ ਵੀ ਆਪਣੀ ਗੱਲ ਮੀਡਿਆ ਰਾਹੀ ਬੇਬਾਕੀ ਨਾਲ ਪ੍ਰਸ਼ਾਸਨ ਦੇ ਸਾਮਣੇ ਲਿਆ ਸਕਨਗੇ।
ਕਿਉਕਿ ਅਸੀਂ ਸਭ ਲੋਕਤੰਤਰ ਦਾ ਹਿੱਸਾ ਵਾਂ ਨਾ ਕੀ ਕਿਸੇ ਤਾਨਾਸ਼ਾਹ ਮੁਲਖ ਦਾ ਜਿਥੇ ਜੋ ਰਾਜਾ ਚਾਹੁ ਉਹ ਹੋਊ ਪਹਿਲਾ ਵੀ ਸਰਕਾਰਾਂ ਰਹੀਆਂ ਅੱਗੇ ਵੀ ਸਰਕਾਰਾਂ ਆਨੀਆਂ ਪਰ ਇਸ ਤਰਾਹ ਨਾਲ ਮੀਡਿਆ ਨਾਲ ਜ਼ਿੱਦ ਵਾਲਾ ਵਿਵਹਾਰ ਨਾ ਕਿਸੇ ਕੀਤਾ ਸੀ ਨਾ ਅੱਸੀ ਹੋਣ ਦੇਵਾਂਗੇ ਇਸ ਉਪਰੰਤ ਅਵੀ ਰਾਜਪੂਤ ਆਪਣੀ ਸਾਰੀ ਟੀਮ ਨੂੰ ਲੈ ਕੇ ਹਮਦਰਦ ਸਾਹਿਬ ਦੇ ਰੋਸ਼ ਪ੍ਰਦਰਸ਼ਨ ਵਿੱਚ ਸਾਥ ਦੇਣ ਲਈ ਜਲੰਧਰ ਵੀ ਸ਼ਾਮਿਲ ਹੋਏ। ਜਿਥੇ ਵੱਖ ਵੱਖ ਜਥੇਬੰਦੀਆਂ ਨੇ ਅਜੀਤ ਅਧਾਰੇ ਦਾ ਅਤੇ ਮੀਡਿਆ ਦਾ ਸਮਰਥਨ ਕੀਤਾ ਤਾਂ ਕੀ ਕਿਸੇ ਹੋਰ ਮੀਡਿਆ ਅਧਾਰੇ ਨਾਲ ਇਸ ਤਰਾਹ ਦਾ ਵਤੀਰਾ ਅੱਗੇ ਨਾ ਹੋ । ਇਸ ਮੌਕੇ ਅਸ਼ੋਕ ਸ਼ਰਮਾ, ਮਨਜੀਤ ਕਾਲਾ, ਧੀਰਜ ਨੱਯਰ, ਕੁਲਦੀਪਕ ਧੀਰ, ਸੁਮੀਤ ਕਪੂਰ, ਗੌਰਵ ਪੰਡਿਤ, ਹਰਜਿੰਦਰ ਪਾਲ ਸਿੰਘ, ਮੋਹਿੰਦਰ ਸਿੰਘ, ਲਖਬੀਰ ਸਿੰਘ, ਅਮਿਤ ਅਰੋੜਾ, ਉਦੇ, ਰੋਬਿਨ, ਰੂਬਲ ਧੀਰ, ਸਵਰਨ ਸਿੰਘ, ਬਲਵੀਰ ਸਿੰਘ, ਸਤਪਾਲ ਕਾਹਲਵਾ ਤੋਂ,ਰਾਹੁਲ, ਉੱਤਮ, ਗੋਲੂ, ਲਵਲੀ,ਗਿਆਨ ਸਿੰਘ, ਰਨਜੋਤ ਸਿੰਘ, ਅਜੈ ਕਾਂਜਲੀ ਆਦਿ ਮੌਜੂਦ ਸਨ।












