ਸੜਕ ਦਾ ਕਿਨਾਰਾ ਜ਼ਮੀਨ ਵਿੱਚ ਧੱਸਣ ਦੇ ਕਾਰਨ ਪਲਟਿਆ ਰੇਤ ਨਾਲ ਭਰਿਆ ਟਿੱਪਰ

ਹੁਸ਼ਿਆਰੁਪਰ (ਦ ਸਟੈਲਰ ਨਿਊਜ਼)। ਦਸੂਹਾ ਦੇ ਦਾਤਾਰਪੁਰ ਕਸਬੇ ਵਿੱਚ ਇੱਕ ਰੇਤ ਨਾਲ ਭਰਿਆ ਟਿੱਪਰ, ਨਹਿਰ ਦੇ ਕਿਨਾਰੇ ਪਲਟ ਗਿਆ। ਸੜਕ ਦਾ ਕਿਨਾਰਾ ਜ਼ਮੀਨ ਵਿੱਚ ਧੱਸਣ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ।

Advertisements

ਟਿਪੱਰ ਚਾਲਕ ਤਲਵਾੜਾ ਦੇ ਨਜ਼ਦੀਕ ਰੇਤ ਦੇ ਕਰੱਸ਼ਰ ਤੋਂ ਨਹਿਰ ਵਾਲੇ ਰਸਤੇ ਰਾਹੀਂ ਹਾਜੀਪੁਰ ਵੱਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਕਸਬਾ ਦਾਤਾਰਪੁਰ ਵਿੱਚ ਉਸਦਾ ਟਿੱਪਰ ਸੜਕ ਧੱਸਣ ਨਾਲ ਪਲਟ ਗਿਆ। ਇਸ ਹਾਦਸੇ ਵਿੱਚ ਟਿੱਪਰ ਡਰਾਈਵਰ ਨੂੰ ਸੱਟਾਂ ਲੱਗੀਆਂ ਹਨ। ਲੋਕਾਂ ਨੇ ਸਰਕਾਰ ਨੂੰ ਸੜਕ ਨੂੰ ਚੌੜੀ ਕਰਵਾਉਣ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here