ਨੇਪਾਲ ਵਿੱਚ ਲਾਪਤਾ ਹੈਲੀਕਾਪਟਰ ਹੋਇਆ ਕਰੈਸ਼, 5 ਦੀ ਮੌਤ, 1 ਲਾਪਤਾ

ਨੇਪਾਲ (ਦ ਸਟੈਲਰ ਨਿਊਜ਼)। ਨੇਪਾਲ ਤੋਂ ਇੱਕ ਖਬਰ ਮਿਲੀ ਹੈ ਜਿੱਥੇ ਨੇਪਾਲ ਵਿੱਚ ਲਾਪਤਾ ਹੋਇਆ ਹੈਲੀਕਾਪਟਰ ਦੇ ਕਰੈਸ਼ ਹੋਣ ਦੀ ਜਾਣਕਾਰੀ ਮਿਲੀ ਹੈ। ਇਸ ਵਿੱਚ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਵਿਅਕਤੀ ਲਾਪਤਾ ਦੱਸਿਆ ਜਾ ਰਿਹਾ ਹੈ। ਨੇਪਾਲ ਪੁਲਿਸ ਨੇ ਇਸ ਸੰਬੰਧੀ ਐਲਾਨ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਮਨੰਗ ਏਅਰ ਦਾ ਹੈਲੀਕਾਪਟਰ ਲਿਖੁਪੀਕੇ ਗ੍ਰਾਮੀਣ ਨਗਰਪਾਲਿਕਾ ਦੇ ਲਾਮਜੁਰਾ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ।

Advertisements

ਸਥਾਨਕ ਲੋਕਾਂ ਨੇ ਜਾਣਕਾਰੀ ਦਿੱਤੀ ਕਿ ਇਕ ਹੈਲੀਕਾਪਟਰ ਜ਼ੋਰਦਾਰ ਧਮਾਕੇ ਨਾਲ ਕ੍ਰੈਸ਼ ਹੋਇਆ ਅਤੇ ਉਹਨਾਂ ਨੇ ਹਾਦਸੇ ਵਾਲੀ ਥਾਂ ਤੇ ਅੱਗ ਦੇਖੀ। ਹੈਲੀਕਾਪਟਰ ਅਸਲ ਵਿੱਚ ਮਾਊਂਟ ਐਵਰੈਸਟ ਬੇਸ ਕੈਂਪ ਨੇੜੇ ਲੁਕਲਾ ਜਾ ਰਿਹਾ ਸੀ ਪਰ ਖਰਾਬ ਮੌਸਮ ਕਾਰਨ ਲੈਂਡ ਨਹੀਂ ਕਰ ਸਕਿਆ। ਫਿਰ ਹੈਲੀਕਾਪਟਰ ਸੁਰਕੇ, ਸੋਲੁਖੁੰਬੂ ਵਿੱਚ ਉਤਰਿਆ, ਜਿਸ ਤੋਂ ਬਾਅਦ ਇਹ ਕਾਠਮੰਡੂ ਲਈ ਰਵਾਨਾ ਹੋਇਆ।

LEAVE A REPLY

Please enter your comment!
Please enter your name here