ਕੁੱਲੂ ਵਿਚ ਫਟਿਆ ਬੱਦਲ, ਲੋਕਾਂ ’ਚ ਮਚੀ ਹਫੜਾ-ਦਫੜੀ

ਕੁੱਲੂ (ਦ ਸਟੈਲਰ ਨਿਊਜ਼)। ਹਿਮਾਚਲ ਵਿੱਚ ਕੁਦਰਤੀ ਆਫਤ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਹੁਣ ਕੁੱਲੂ ਜ਼ਿਲੇ ਦੀ ਲਗਵੈਲੀ ਵਿੱਚ ਬੱਦਲ ਫੱਟਣ ਦੀ ਸੂਚਨਾ ਮਿਲੀ। ਬੱਦਲ ਫੱਟਣ ਤੋਂ ਬਾਅਦ ਸਰਵਰੀ ਖੱਡ ਵਿੱਚ ਹੜ੍ਹ ਆ ਗਿਆ। ਪਿੰਡ ਦੇ ਲੋਕਾਂ ਨੇ ਘਟਨਾ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ। ਉਸ ਪਾਸੇ ਦੀ ਸਾਰੀ ਆਵਾਜਾਈ ਰੋਕ ਦਿੱਤੀ ਗਈ।

Advertisements

ਕੁੱਲੂ ਦੇ ਡਿਪਟੀ ਕਮਿਸ਼ਨਰ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਸਵੇਰੇ ਲਾਗਵਾਲੀ ਦੇ ਗੋਰੂ ਦੁਗ, ਫਾਟੀ, ਪਛਿੜੀ ਪਵਾਰ ਵਿੱਚ ਬੱਦਲ ਫਟਣ ਕਾਰਨ ਦੋ ਘਰਾਂ ਤੋਂ ਇਲਾਵਾ ਚੋਰਕ ਪੁੱਲ ਨੇੜੇ ਪੰਜ ਗਊਆਂ ਦੇ ਵਹਿ ਜਾਣ ਦੀ ਸੂਚਨਾ ਹੈ। ਉਨ੍ਹਾਂ ਦੱਸਿਆਂ ਕਿ ਇਸ ਘਟਨਾ ਵਿੱਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ।

LEAVE A REPLY

Please enter your comment!
Please enter your name here