ਮਨੀਪੁਰ ਵਿੱਚ ਦੋ ਔਰਤਾਂ ਨਾਲ ਵਾਪਰੀ ਹੈਵਾਨੀਅਤ ਭਰੀ ਘਟਨਾ ਸਮਾਜ ਤੇ ਕਲੰਕ: ਕਾਲੀਆ/ਮਦਾਨ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਹਿੰਸਕ ਝੜਪਾਂ ਤੋਂ ਪ੍ਰਭਾਵਿਤ ਮਣੀਪੁਰ ‘ਚ ਦੋ ਔਰਤਾਂ ਨੂੰ ਨਿਰਵਸਤਰ ਕਰ ਕੇ ਘੁੰਮਾਉਣ ਦੀ ਇਕ ਵਾਇਰਲ ਵੀਡੀਓ ਨੇ ਦੇਸ਼ ਗੁੱਸੇ ਦੀ ਲਹਿਰ ਫੈਲਾਅ ਦਿੱਤੀ ਹੈ। ਸ਼ਿਵ ਸੈਨਾ (ਊਧਵ ਬਾਲ ਠਾਕਰੇ) ਨੇ ਮਨੀਪੁਰ ਵਿੱਚ ਦੋ ਔਰਤਾਂ ਨਾਲ ਵਾਪਰੀ ਹੈਵਾਨੀਅਤ ਭਰੀ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਭਾਜਪਾ ਸਰਕਾਰ ਦੀ ਆਲੋਚਨਾ ਕਰਦਿਆਂ ਸ਼ਿਵ ਸੈਨਾ (ਉਧਵ ਬਾਲ ਠਾਕਰੇ) ਦੇ ਸੂਬਾ ਬੁਲਾਰੇ ਓਮਕਾਰ ਕਾਲੀਆ ਤੇ ਜਿਲਾ ਪ੍ਰਧਾਨ ਦੀਪਕ ਮਦਾਨ ਨੇ ਕਿਹਾ ਕਿ ਮਨੀਪੁਰ ਦੀ ਵੀਡੀਓ ਦੇਖ ਕੇ ਦੇਸ਼ ਭਰ ਦੀਆਂ ਔਰਤਾਂ ਡਰੀਆਂ ਹੋਈਆਂ ਹਨ ਅਤੇ ਭਾਜਪਾ ਸਰਕਾਰ ਵਿੱਚ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਸ਼ੁਕਰਵਾਰ ਨੂੰ ਪਾਰਟੀ ਦਫਤਰ ਤੋਂ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਔਰਤਾਂ ਦੀ ਸੁਰੱਖਿਆ ਦੀ ਬਜਾਏ ਪਿਛਲੇ 9 ਸਾਲਾਂ ‘ਚ ਸਿਰਫ ਉਨ੍ਹਾਂ ਨੂੰ ਇਹ ਹੀ ਦੱਸਿਆ ਕਿ ਔਰਤਾਂ ਨੂੰ ਕਿਸ ਤਰ੍ਹਾਂ ਅਤੇ ਕਿਸ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ।

Advertisements

ਉਨ੍ਹਾਂ ਦੱਸਿਆ ਕਿ 18 ਮਈ ਨੂੰ ਦਰਜ ਕੀਤੀ ਗਈ ਇਕ ਪੁਲਿਸ ਸ਼ਿਕਾਇਤ ਚ ਪੀੜਤਾਂ ਨੇ ਇਹ ਵੀ ਦੋਸ਼ ਲਗਾਇਆ ਸੀ ਕਿ ਛੋਟੀ ਲੜਕੀ ਨਾਲ ਦਿਨ-ਦਿਹਾੜੇ ਬੇਰਹਿਮੀ ਨਾਲ ਸਮੂਹਿਕ ਜਬਰ-ਜਨਾਹ ਵੀ ਕੀਤਾ ਗਿਆ।ਕਾਲੀਆਂ ਨੇ ਕਿਹਾ ਕਿ ਮਣੀਪੁਰ ਚ ਔਰਤਾਂ ਖ਼ਿਲਾਫ ਯੌਨ ਹਿੰਸਾ ਦੀਆਂ ਤਸਵੀਰਾਂ ਦਿਲ ਦਹਿਲਾਅ ਦੇਣ ਵਾਲੀਆਂ ਹਨ। ਭਾਰਤੀ ਸਮਾਜ ਚ ਅਜਿਹੀਆਂ ਘਿਨੌਣੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਪ੍ਰਧਾਨ ਮੰਤਰੀ ਕੋਲ ਵਿਦੇਸ਼ ਦੌਰੇ ਦਾ ਸਮਾਂ ਤਾਂ ਹੈ ਪਰ ਉਹ ਅਜੇ ਤਕ ਹਿੰਸਾਗ੍ਸਤ ਉਕਤ ਸੂਬੇ ‘ਚ ਨਹੀਂ ਗਏ ਹਨ, ਜੋ ਬਹੁਤ ਹੀ ਦੁੱਖ ਵਾਲੀ ਗੱਲ ਹੈ।ਉਨ੍ਹਾਂ ਇਸ ਗੱਲ ਤੇ ਵੀ ਡੂੰਘੀ ਚਿੰਤਾ ਵਿਅਕਤ ਕੀਤੀ ਕਿ ਅਜੇ ਤਕ ਪ੍ਰਧਾਨ ਮੰਤਰੀ ਮੋਦੀ ਚੁੱਪ ਹਨ।ਮਦਾਨ ਨੇ ਕਿਹਾ ਕਿ ਕੇਂਦਰ ਤੇ ਮਣੀਪੁਰ ਚ ਭਾਜਪਾ ਦੀ ਡਬਲ ਇੰਜਣ ਸਰਕਾਰ ਹੋਣ ਦੇ ਬਾਵਜੂਦ ਦੋ ਮਹਾਨਿਆਂ ਤੋਂ ਪੂਰਬ ਉੱਤਰੀ ਸੂਬਾ ਸੜ ਰਿਹਾ ਹੈ।

LEAVE A REPLY

Please enter your comment!
Please enter your name here