
ਬਠਿੰਡਾ (ਦ ਸਟੈਲਰਨ ਨਿਊਜ਼)। ਬਠਿੰਡਾ ਤੋ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਛੋਲੇ ਭਟੂਰੇ ਦੀ ਰੇਹੜੀ ਲਗਾਉਣ ਵਾਲੇ ਵਿਪਨ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾਂ ਦੀ ਤਰ੍ਹਾਂ ਆਪਣੀ ਰੇਹੜੀ ‘ਤੇ ਕੰਮ ਕਰ ਰਿਹਾ ਸੀ। ਇਸ ਦੌਰਾਨ 2 ਵਿਅਕਤੀ ਆਉਂਦੇ ਹਨ ਜੋ ਆਪਣੇ ਆਪ ਨੂੰ ਡੀ.ਸੀ. ਦਫ਼ਤਰ ਦੇ ਮੁਲਾਜ਼ਮ ਦੱਸਦੇ ਹਨ।

ਜਦੋ ਉਹ ਭਟੂਰੇ ਖਾ ਕੇ ਹੱਟਦੇ ਹਨ ਤਾਂ ਜਦੋ ਉਹ ਪੈਸਿਆ ਦੀ ਮੰਗ ਕਰਦਾ ਹੈ ਤਾਂ ਉਹ ਰੋਹਬ ਮਾਰਨ ਲੱਗਦੇ ਹਨ। ਉਸ ਵੱਲੋ ਪੈਸਿਆ ਲਈ ਮਿੰਨਤਾਂ ਵੀ ਕੀਤੀਆਂ ਜਾਦੀਆਂ ਹਨ, ਪਰ ਅਫ਼ਸਰ ਪੈਸੇ ਦੇਣ ਤੋ ਇੰਨਕਾਰ ਕਰ ਦਿੰਦੇ ਹਨ। ਇਸ ਘਟਨਾ ਦੀ ਵੀਡੀਉ ਵੀ ਸ਼ੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸਦੀ ਹਰ ਕੋਈ ਨਿੰਦਾ ਕਰ ਰਿਹਾ ਹੈ।












