ਐਨਆਈਏ ਦੀ ਰੇਡ ਤੋ ਬਾਅਦ ਰਵੀ ਸਿੰਘ ਖਾਲਸਾ ਦਾ ਆਇਆ ਬਿਆਨ

ਚੰਡੀਗੜ੍ਹ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਪੰਜਾਬ ਵਿੱਚ ਬੀਤੇ ਦਿਨੀਂ ਖਾਲਸਾ ਏਡ ਦੇ ਦਫਤਰ ‘ਤੇ ਐਨਆਈਏ ਵੱਲੋ ਰੇਡ ਕੀਤੀ ਗਈ ਸੀ। ਇਸਤੋ ਬਾਅਦ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਵੱਲੋ ਬਿਆਨ ਦਿੱਤਾ ਗਿਆ ਹੈ।

Advertisements

ਉਹਨਾਂ ਕਿਹਾ ਕਿ ਇੱਕ ਪਾਸੇ ਐਨਆਈਏ ਵੱਲੋਂ ਕਿਹਾ ਗਿਆ ਕਿ ਉਹ ਕਾਗਜ਼ੀ ਕਾਰਵਾਈਆਂ ਦੀ ਜਾਂਚ ਕਰ ਰਹੇ ਹਨ ਅਤੇ ਦੂਜੇ ਪਾਸੇ ਏਜੰਸੀ ਦੀ ਟੀਮ ਵੱਲੋਂ ਅਮਰਪ੍ਰੀਤ ਸਿੰਘ ਦੇ ਘਰ ਜਾ ਕੇ ਇੱਕ-ਇੱਕ ਕਮਰੇ ਦੀ ਤਲਾਸ਼ੀ ਲਈ ਗਈ ਤੇ ਪ੍ਰੇਸ਼ਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਤੁਸੀਂ ਸੋਚੋ ਕਿ 10-15 ਤੋਂ ਅਫਸਰਤੇ ਪੁਲਿਸ ਅਧਿਕਾਰੀ ਜੇਕਰ ਸਵੇਰੇ 5 ਵਜੇ ਤੁਹਾਡਾ ਦਰਵਾਜ਼ਾ ਖੜਕਾਉਣ ਅਤੇ ਤੁਹਾਡੇ ਘਰ ਦੀ ਤਲਾਸ਼ੀ ਲੈਣ ਅਤੇ ਤੁਹਾਡੇ ਘਰ ਦੇ ਹਰੇਕ ਮੈਂਬਰ ਤੋਂ ਪੁੱਛਗਿੱਛ ਕਰਨ, ਤਾਂ ਕਿਵੇਂ ਮਹਿਸੂਸ ਹੋਵੇਗਾ?

LEAVE A REPLY

Please enter your comment!
Please enter your name here