ਨਹਿਰ ਵਿੱਚੋ ਮਿਲੀ 11 ਸਾਲਾਂ ਬੱਚੇ ਦੀ ਲਾਸ਼, ਦੋਸਤਾਂ ਨਾਲ 1 ਦਿਨ ਪਹਿਲਾ ਗਿਆ ਸੀ ਨਹਾਉਣ

Indian-woman-Hockey-player-drowns-In-Australia

ਜਲੰਧਰ(ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਗਦਈਪੁਰ ਨਹਿਰ ਵਿੱਚ 11 ਸਾਲਾਂ ਬੱਚੇ ਦੀ ਲਾਸ਼ ਬਰਾਮਦ ਹੋਈ ਹੈ। ਇਹ ਬੱਚਾ ਇੱਕ ਦਿਨ ਪਹਿਲਾਂ ਆਪਣੇ ਦੋਸਤਾਂ ਨਾਲ ਨਹਿਰ ਵਿੱਚ ਨਹਾਉਣ ਗਿਆ ਸੀ। ਜਦੋ ਬੱਚਾ ਘਰ ਨਹੀਂ ਪਰਤਿਆ ਤਾਂ ਉਸਦੇ ਪਰਿਵਾਰ ਵਾਲਿਆਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਪਰ ਕੋਈ ਸੁਰਾਗ ਨਹੀ ਮਿਲਿਆ।

Advertisements

ਸੋਮਵਾਰ ਸਵੇਰੇ ਲੋਕਾਂ ਨੇ ਗਦਈਪੁਰ ਨਹਿਰ ਤੇ ਇਕ ਛੋਟੇ ਬੱਚੇ ਦੀ ਲਾਸ਼ ਤੈਰਦੀ ਦੇਖੀ। ਇਸਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸਤੋਂ ਬਾਅਦ ਥਾਣਾ ਨੰਬਰ 8 ਅਧੀਨ ਪੈਂਦੀ ਚੌਂਕੀ ਫੋਕਲ ਪੁਆਇੰਟ ਦੀ ਪੁਲਸ ਨੇ ਮੌਕੇ ਤੇ ਪਹੁੰਚ ਕੇ ਬੱਚੇ ਦੀ ਲਾਸ਼ ਨੂੰ ਬਰਾਮਦ ਕੀਤਾ। ਮ੍ਰਿਤਕ ਦੀ ਪਹਿਚਾਣ ਅਜੇ ਚੌਹਾਨ ਪੁੱਤਰ ਰਾਜਰਾਮ ਵਾਸੀ ਬੁਲੰਦਪੁਰ ਵਜੋਂ ਹੋਈ ਅਤੇ ਉਹ ਤੀਸਰੀ ਜਮਾਤ ਦਾ ਵਿਦਿਆਰਥੀ ਹੈ।

ਥਾਣਾ ਨੰਬਰ 8 ਦੇ ਇੰਚਾਰਜ ਪ੍ਰਦੀਪ ਸਿੰਘ ਨੇ ਦੱਸਿਆ ਕਿ ਤਿੰਨ ਚਾਰ ਦੋਸਤ ਨਹਿਰ ਵਿੱਚ ਨਹਾਉਣ ਲਈ ਗਏ ਸਨ ਪਰ ਇਸੇ ਦੌਰਾਨ ਅਜੇ ਨਹਿਰ ਵਿੱਚ ਡੁੱਬ ਗਿਆ। ਡਰ ਕਾਰਨ ਉਸਦੇ ਦੋਸਤਾਂ ਨੇ ਵੀ ਕਿਸੇ ਨੂੰ ਕੁੱਝ ਨਹੀਂ ਦੱਸਿਆ।ਪਰਿਵਾਰ ਵਾਲੇ ਕਤਲ ਦਾ ਇਲਜ਼ਾਮ ਲਾ ਰਹੇ ਹਨ ਪਰ ਪੁਲਸ ਦਾ ਮੰਨਣਾ ਹੈ ਕਿ ਇਹ ਇੱਕ ਹਾਦਸਾ ਹੈ। ਇੰਸਪੈਕਟਰ ਪ੍ਰਦੀਪ ਸਿੰਘ ਨੇ ਦੱਸਿਆਂ ਕਿ ਫਿਲਹਾਲ 174 ਦੀ ਕਾਰਵਾਈ ਕੀਤੀ ਗਈ ਹੈ।ਜੇਕਰ ਬੱਚੇ ਦੇ ਪਰਿਵਾਰਕ ਮੈਬਰਾਂ ਦਾ ਕੋਈ ਦੋਸ਼ ਹੈ ਤਾਂ ਉਸਦੀ ਵੀ ਜਾਂਚ ਕੀਤੀ ਜਾਵੇਗੀ।

LEAVE A REPLY

Please enter your comment!
Please enter your name here