ਲੁਧਿਆਣਾ ਲੁੱਟ ਮਾਮਲੇ ਵਿੱਚ ਪੁਲਿਸ ਨੇ ਦਿੱਲੀ ਤੋਂ 2 ਲੁਟੇਰੇ ਕੀਤੇ ਕਾਬੂ, 15 ਲੱਖ ਬਰਾਮਦ

ਲੁਧਿਆਣਾ (ਦ ਸਟੈਲਰ ਨਿਊਜ਼),ਪਲਕ। ਲੁਧਿਆਣਾ ਵਿੱਚ ਹੋਈ 28 ਲੱਖ ਦੇ ਲੁੱਟ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਲੁੱਟ ਵਿੱਚ ਸ਼ਾਮਲ ਦੋਵੇ ਦੋਸ਼ੀਆਂ ਨੂੰ ਪੁਲਿਸ ਨੇ ਦਿੱਲੀ ਤੋਂ ਕਾਬੂ ਕੀਤਾ ਹੈ। ਦੱਸ ਦਈਏ ਕਿ ਕੁਝ ਦਿਨੀਂ ਪਹਿਲਾਂ ਦੋਨਾਂ ਲੁਟੇਰਿਆਂ ਨੇ ਇੱਕ ਰੀਅਲ ਅਸਟੇਟ ਕਾਰੋਬਾਰੀ ਦੀ ਰੇਂਜ ਰੋਵਰ ਕਾਰ ਵਿੱਚੋਂ 28 ਲੱਖ ਰੁਪਏ ਚੋਰੀ ਕੀਤੇ ਸਨ।

Advertisements

ਦੋਸ਼ੀਆਂ ਦੀ ਪਹਿਚਾਣ ਸੰਜੂ ਅਤੇ ਸੁਮਿਤ ਵਾਸੀ ਬਠਿੰਡਾ ਦੇ ਨੰਦੂ ਚੌਂਕ ਵਜੋਂ ਹੋਈ ਹੈ। ਪੁਲਿਸ ਨੇ ਦੋਸ਼ੀਆਂ ਕੋਲੋਂ 15 ਲੱਖ 22 ਹਜ਼ਾਰ 500 ਰੁਪਏ ਦੀ ਨਕਦੀ, ਲਾਇਸੈਂਸੀ ਹਥਿਆਰ ਦੀ ਕਾਪੀ ਅਤੇ ਰਜਿਸਟਰ ਵੀ ਬਰਾਮਦ ਕੀਤੇ ਹਨ। ਫਿਲਹਾਲ ਦੋਵਾਂ ਦੋਸ਼ੀਆਂ ਦਾ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਿਆ ਜਾਵੇਗਾ ਤਾਂ ਹੋਰ ਵਾਰਦਾਤਾਂ ਦਾ ਖੁਲਾਸਾ ਕੀਤਾ ਜਾ ਸਕੇ।

LEAVE A REPLY

Please enter your comment!
Please enter your name here