ਜਲੰਧਰ ਦੇ 17 ਸਾਲਾਂ ਨੌਜਵਾਨ ਉਪਕੀਰਤ ਸਿੰਘ ਨੇ ਹਾਸਲ ਕੀਤਾ ਅਮਰੀਕਾ ਦਾ ਰਾਸ਼ਟਰੀ ਸਨਮਾਨ

ਜਲੰਧਰ (ਦ ਸਟੈਲਰ ਨਿਊਜ਼),ਪਲਕ। ਜਲੰਧਰ ਦੇ 17 ਸਾਲਾਂ ਨੌਜਵਾਨ ਉਪਕੀਰਤ ਸਿੰਘ ਨੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਉਪਕੀਰਤ ਨੂੰ ਲਾਈਫ ਟਾਈਮ ਮੈਂਬਰਸ਼ਿਪ ਆਫਰ ਕਰਕੇ ਅਮਰੀਕਾ ਦਾ ਰਾਸ਼ਟਰੀ ਸਨਮਾਨ ਦਿੱਤਾ ਗਿਆ ਹੈ। ਅਮਰੀਕਾ ਦੇ ਸ਼ਹਿਰ ਅਟਲਾਂਟਾ ਵਿੱਚ ਇਸ ਬਾਰੇ ਐਲਾਨ ਸੋਸਾਇਟੀ ਦੇ ਕੋ-ਫਾਊਂਡਰ ਅਤੇ ਪ੍ਰਧਾਨ ਜੇਮਜ ਡਬਲਯੂ ਲੇਵਿਸ ਨੇ ਕੀਤਾ। ਉਪਕੀਰਤ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਪਕੀਰਤ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਹੁਸ਼ਿਆਰ ਸੀ।

Advertisements

ਉਪਕੀਰਤ ਇਸ ਸਮੇਂ ਕੈਂਬ੍ਰਿਜ ਇੰਟਰਨੈਸ਼ਨਲ ਫਾਊਂਡੇਸ਼ਨ ਸਕੂਲ ਵਿੱਚ ਬਾਰ੍ਹਵੀਂ ਜਮਾਤ ਵਿੱਚ ਪੜ੍ਹਦਾ ਹੈ। ਉਸਦੇ ਪਿਤਾ ਅਜੀਤਪਾਲ ਸਿੰਘ ਮਰਚੈਂਟ ਨੇਵੀ ਵਿੱਚ ਕੈਪਟਨ ਹਨ ਅਤੇ ਮਾਤਾ ਨਵਸੰਦੀਪ ਕੌਰ ਜਲੰਧਰ ਨਗਰ ਨਿਗਮ ਵਿੱਚ ਸੁਪਰਿੰਟੈਂਡੈਂਟ ਅਹੁਦੇ ਤੇ ਹਨ। ਉਪਕੀਰਤ ਨੇ 120 ਦੇਸ਼ਾਂ ਵਿੱਚ ਕਾਰਜਸ਼ੀਲ ਨੈਸ਼ਨਲ ਸੋਸਾਇਟੀ ਆਫ ਹਾਈ ਸਕੂਲ ਸਕਾਲਰਸ (ਅਮਰੀਕਾ) ਵਿੱਚ ਆਪਣੀ ਪ੍ਰੋਫਾਰਮਾ ਭੇਜ ਕੇ ਅਪਲਾਈ ਕਰ ਦਿੱਤਾ ਸੀ, ਜਿੱਥੋ ਉਸਨੂੰ ਜਵਾਬ ਵਿੱਚ ਮੈਂਟਲ ਲੈਵਲ ਨਾਲ ਸਬੰਧਤ ਕਈ ਸਵਾਲ ਪੁੱਛੇ ਗਏ, ਜਿਨ੍ਹਾਂ ਦਾ ਜਵਾਬ ਉਸ ਨੇ ਬਹੁਤ ਸਟੀਕਤਾ ਨਾਲ ਦਿੱਤਾ। ਉਸਦੀ ਇਸ ਮਹਿਨਤ ਅਤੇ ਲਗਨ ਨੂੰ ਵੇਖਦਿਆਂ ਉਸਨੂੰ ਮੈਂਬਰਸ਼ਿਪ ਦਿੱਤੀ ਜਾਵੇ ਤਾਂਕਿ ਉਸਨੂੰ ਭਵਿੱਖ ਵਿੱਚ ਹੋਰ ਸਫ਼ਲਤਾ ਹਾਸਲ ਹੋਵੇ।

LEAVE A REPLY

Please enter your comment!
Please enter your name here