ਜਲੰਧਰ ਵਿੱਚ ਹੋਏ ਭਰਾਵਾਂ ਦੇ ਕਤਲਕਾਂਡ ਵਿੱਚ ਨਵਾਂ ਖੁਲਾਸਾ, ਦੋਸਤ ਹੀ ਨਿਕਲਿਆਂ ਕਾਤਲ

ਮੱਲ੍ਹੀਆ ਕਲਾਂ/ਨਕੋਦਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਨਕੋਦਰ ਵਿੱਚ ਪੈਦੇ ਪਿੰਡ ਖੀਵਾ ਦੇ ਜੰਮਪਲ 2 ਸਕੇ ਭਰਾਵਾਂ ਕੁਨਾਲ ਅਤੇ ਵਰੁਣ ਬਾਣਾ ਦਾ ਬੀਤੇ ਦਿਨ ਕਤਲ ਕਰ ਦਿੱਤਾ ਗਿਆ ਸੀ। ਪਰ ਹੁਣ ਇਸ ਮਾਮਲੇ ਵਿੱਚ ਵੱਡਾ ਖ਼ੁਲਾਸਾ ਹੋਇਆ ਹੈ ਕਿ ਦੋਵਾਂ ਭਰਾਵਾਂ ਦਾ ਕਤਲ ਉਹਨਾਂ ਦੇ ਜਿਗਰੀ ਦੋਸਤ ਗੌਰਵ ਨੇ ਆਪਣੇ ਸਾਥੀਆ ਨਾਲ ਮਿਲ ਕੇ ਹੀ ਕੀਤਾ ਸੀ।

Advertisements

ਦੱਸਿਆ ਜਾ ਰਿਹਾ ਹੈ ਕਿ ਗੌਰਵ ਦੇ ਪਿਤਾ ਰਾਜ ਕੁਮਾਰ ਅਤੇ ਦਾਦਾ ਫਕੀਰ ਚੰਦ ਮੌਤ ਦੀ ਖਬਰ ਮਿਲਦੇ ਹੀ ਤੜਕਸਾਰ ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਨੂੰ ਰਵਾਨਾ ਹੋ ਗਏ ਸਨ। ਮ੍ਰਿਤਕਾਂ ਦੇ ਦਾਦੇ ਨੇ ਦੱਸਿਆ ਕਿ ਦੋਵਾਂ ਦੀ ਗੌਰਵ ਨਾਲ ਬੇਹੱਦ ਗਹਿਰੀ ਦੋਸਤੀ ਸੀ ਅਤੇ ਇੱਕ ਮਹੀਨਾ ਪਹਿਲਾਂ ਦੋਵੇ ਭਰਾਂ ਗੌਰਵ ਨਾਲ ਘੁੰਮਣ ਗਏ ਸਨ।

ਉੱਥੇ ਇਹਨਾਂ ਵਿੱਚ ਕੀ ਦੁਸ਼ਮਣੀ ਪਈ ਇਸ ਬਾਰੇ ਉਹਨਾਂ ਨੂੰ ਕੁੱਝ ਨਹੀ ਪਤਾ ਹੈ। ਇਸ ਮੌਕੇ ਤੇ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਪਰਿਵਾਰਕ ਮੈਬਰਾਂ ਨਾਲ ਦੁੱਖ ਜ਼ਾਹਰ ਕੀਤਾ।ਪੁਲਸ ਨੇ ਫਰਾਰ ਦੋਸ਼ੀਆ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here