ਅਜਨਾਲਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਅਜਨਾਲਾ ਦੇ ਇਲਾਕੇ ਵਾਰਡ ਨੰਬਰ 7 ਆਦਰਸ਼ ਨਗਰ ਵਿਖੇ ਬਾਬਾ ਬੁੱਢਾ ਪਬਲਿਕ ਹਾਈ ਸਕੂਲ਼ ਪੜ੍ਹਦੇ ਵਿਦਿਆਰਥੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅੱਧੀ ਛੁੱਟੀ ਹੋਣ ਉਪਰੰਤ ਉਹ ਆਪਣੇ ਦੋਸਤਾਂ ਨਾਲ ਖੇਡ ਰਿਹਾ ਸੀ ਕਿ ਅਚਾਨਕ ਫਰਾਟੇ ਪੱਖੇ ਤੋ ਕਰੰਟ ਲੱਗ ਗਿਆ।
ਉਸਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਅਰਜਨ ਸਾਬਰੀ ਵਜੋ ਹੋਈ ਹੈ ਉਹ ਅੱਠਵੀ ਜਮਾਤ ਵਿੱਚ ਪੜਦਾ ਸੀ।
ਮ੍ਰਿਤਕ ਦੇ ਮਾਪਿਆ ਨੇ ਸਕੂਲ ਦੇ ਸਟਾਫ ਤੇ ਇਲਜ਼ਾਮ ਲਗਾਇਆ ਕਿ ਬੱਚੇ ਨੂੰ ਕਰੰਟ ਲੱਗਣ ਤੇ ਕਾਫੀ ਸਮੇ ਤੱਕ ਉਸਨੂੰ ਸਕੂਲ ਦੇ ਅੰਦਰ ਹੀ ਰੱਖਿਆ ਗਿਆ ਜਿਸ ਨਾਲ ਉਸਦੀ ਮੌਤ ਹੋ ਗਈ।ਪੁਲਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਵਿੱਚ ਲੈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।