ਬਲੈਕਮੇਲਿੰਗ ਤੋ ਪਰੇਸ਼ਾਨ ਹੋ ਕੇ ਨੌਜ਼ਵਾਨ ਸੁਸਾਇਡ ਨੋਟ ਛੱਡ ਹੋਇਆ ਲਾਪਤਾ

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਜਲੰਧਰ ਵਿੱਚ ਇੱਕ ਨਿਊਜ਼ ਪੋਰਟਲ ਚਲਾਉਣ ਵਾਲੇ ਦੀ ਬਲੈਕਮੇਲਿੰਗ ਤੋ ਪ੍ਰੇਸ਼ਾਨ ਹੋ ਕੇ ਇੱਕ ਨੌਜ਼ਵਾਨ ਜੋ ਸੁਸਾਇਡ ਨੋਟ ਛੱਡ ਕੇ ਲਾਪਤਾ ਹੋ ਗਿਆ। ਨੌਜਵਾਨ ਦੀ ਪਹਿਚਾਣ ਸੁਰਿੰਦਰ ਸਿੰਘ ਨਾਮਧਾਰੀ ਪੁੱਤਰ ਸੇਵਾ ਸਿੰਘ ਨਿਵਾਸੀ ਅਸ਼ੋਕ ਵਿਹਾਰ ਵਜੋ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੂੰ ਇੱਕ ਵਿਅਕਤੀ ਜੋ ਨਿਊਜ਼ ਪੋਰਟਲ ਚਲਾਉਦਾ ਸੀ ਉਹ ਉਸਨੂੰ ਕਾਫੀ ਪ੍ਰੇਸ਼ਾਨ ਕਰਦਾ ਸੀ ਅਤੇ ਲੱਖਾਂ ਰੁਪਏ ਦੀ ਡਿਮਾਂਡ ਕਰ ਰਿਹਾ ਸੀ।

Advertisements

ਉਸ ਵਿਅਕਤੀ ਨੇ ਫੋਨ ਕਰਨਾ ਤਾਂ ਬੰਦ ਕਰ ਦਿੱਤਾ ਸੀ ਪਰ ਸੁਰਿੰਦਰ ਜਿੱਥੇ ਵੀ ਕੰਮ ਕਰਵਾਉਣ ਜਾਂਦਾ, ਉਹ ਉੱਥੇ ਉਸਨੂੰ ਆਪਣੇ ਸਾਥੀਆਂ ਨਾਲ ਆ ਕੇ ਧਮਕੀ ਦਿੰਦਾ ਸੀ। ਸੁਰਿੰਦਰ ਨੇ ਦੱਸਿਆ ਕਿ ਉਹ ਕਈ ਵਾਰ ਉਸ ਦੀਆ ਮਿੰਨਤਾ ਕਰ ਚੁੱਕਾ ਸੀ ਪਰ ਉਸਦੇ ਬਾਵਜੂਦ ਉਹ ਉਸਨੂੰ ਪਰੇਸ਼ਾਨ ਕਰਦਾ ਸੀ।

ਉਸਨੇ ਲਿਖਿਆ ਕਿ ਇਸ ਕਾਰਨ ਉਹ ਖੁਦਕੁਸ਼ੀ ਕਰ ਰਿਹਾ ਹੈ, ਜਿਸਦੇ ਜ਼ਿੰਮੇਵਾਰ ਨਿਊਜ਼ ਪੋਰਟਲ ਚਲਾਉਣ ਵਾਲਾ ਅਤੇ ਉਸਦੇ ਸਾਥੀ ਹੋਣਗੇ। ਪਰਿਵਾਰ ਮੈਬਰਾਂ ਦੇ ਬਿਆਨਾਂ ਦੇ ਅਧਾਰ ਤੇ ਪੁਲਸ ਨੇ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

LEAVE A REPLY

Please enter your comment!
Please enter your name here