Wednesday, October 21, 2026
Home Latest ਸੁਭਾਨਪੁਰ ਪੁਲਿਸ ਵੱਲੋਂ 10 ਗ੍ਰਾਮ ਹੈਰੋਇਨ ਸਣੇ 3 ਨਾਮਜ਼ਦ, 1 ਕਾਬੂ

ਸੁਭਾਨਪੁਰ ਪੁਲਿਸ ਵੱਲੋਂ 10 ਗ੍ਰਾਮ ਹੈਰੋਇਨ ਸਣੇ 3 ਨਾਮਜ਼ਦ, 1 ਕਾਬੂ

ਸੁਭਾਨਪੁਰ/ਕਪੂਰਥਲਾ (ਦ ਸਟੈਲਰ ਨਿਊਜ਼)। ਅਬੋਹ ਜ਼ਿਲਾ ਪੁਲਿਸ ਮੁੱਖੀ ਰਾਜਪਾਲ ਸਿੰਘ ਸੰਧੂ ਵੱਲੋਂ ਅਪਰਾਧੀਆਂ ਅਤੇ ਨਸ਼ੇ ਦੇ ਖਿਲਾਫ ਵਿੱਢੀ ਹੋਈ ਮੁਹਿੰਮ ਤਹਿਤ ਐਸਪੀ ਡੀ ਰਮਨਿੰਦਰ ਸਿੰਘ, ਭਾਰਤ ਭੂਸ਼ਨ ਡੀਐਸ ਪੀ ਸਬ ਡਵੀਡਨ ਭੁਲੱਥ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸੁਭਾਨਪੁਰ ਹਰਦੀਪ ਸਿੰਘ ਅਗਵਾਈ ਹੇਠ, ਸਬ ਇੰਸਪੈਕਟਰ  ਬਲਜੀਤ ਸਿੰਘ ਪੁਲਿਸ ਪਾਰਟੀ ਸਣੇ ਭੈੜੇ ਪੁਰਸ਼ਾ ਦੀ ਤਲਾਸ਼ ਦੇ ਸਬੰਧ ਵਿੱਚ ਥਾਣਾ ਸੁਭਾਨਪੁਰ ਤੋਂ ਪਿੰਡ ਬੂਟਾਂ, ਪਹਾੜੀਪੁਰ, ਬਾਦਸ਼ਾਹਪੁਰ ਆਦਿ ਨੂੰ ਜਾ ਰਹੇ ਸਨ ਜਦੋਂ ਪੁਲਿਸ ਪਾਰਟੀ ਬਾਦਸ਼ਾਹਪੁਰ ਸਕੂਲ ਨੇੜੇ ਪੁੱਜੀ ਤਾਂ ਸਬ ਇੰਸਪੈਕਟਰ ਬਲਜੀਤ ਸਿੰਘ ਦੇ ਵਟਸਐਪ ਨੰਬਰ ਤੇ ਇਕ ਵੀਡੀਉ ਪ੍ਰਾਪਤ ਹੋਈ।

Advertisements

ਜਿਸ ਵਿੱਚ ਇੱਕ ਲੜਕੀ ਆਪਣੇ ਕੋਲ ਹੈਰੋਇਨ ਰੱਖ ਕੇ ਉਸਨੂੰ ਕੰਡੇ ਨਾਲ ਤੋਲ ਕੇ ਛੋਟੀਆਂ ਪੁੜੀਆਂ ਬਣਾ ਕੇ ਵੇਚ ਰਹੀ ਹੈ ਜੋ ਇਹ ਵੀਡੀਉ ਖਾਸ ਮੁਖਬਰ ਨੂੰ ਦਿਖਾਈ ਤਾਂ ਉਸਨੇ ਵੀਡੀਉ ਨੂੰ ਦੇਖ ਕੇ ਦੱਸਿਆ ਕਿ ਵੀਡੀਉ ਵਿੱਚ ਜੋ ਲੜਕੀ ਹੈਰੋਇਨ ਕੰਪਿਊਟਰ ਕੰਡੇ ਨਾਲ ਤੋਲ ਰਹੀ ਹੈ ਉਹ ਲੜਕੀ ਆਸ਼ਾ ਰਾਣੀ ਪੁੱਤਰੀ ਮਹਿਲ ਸਿੰਘ ਵਾਸੀ ਪਿੰਡ ਬਾਦਸ਼ਾਹਪੁਰ ਡੇਰੇ ਥਾਣਾ ਸੁਭਾਨਪੁਰ ਦੀ ਰਹਿਣ ਵਾਲੀ ਹੈ ਜੋ ਆਪਣੇ ਘਰ ਵਿੱਚ ਨਸ਼ਾ ਰੱਖ ਕੇ ਉਸਦੀ ਵਿਕਰੀ ਗਾਹਕਾਂ ਨੂੰ ਕਰ ਰਹੀ ਹੈ।

ਜੋ ਨਸ਼ਾ ਵੇਚਣ ਵਿੱਚ ਇਸਦੀ ਮਾਤਾ ਰਾਜ ਕੌਰ ਰਾਣੀ ਪਤਨੀ ਮਹਿਲ ਸਿੰਘ ਅਤੇ ਇਸਦਾ ਭਰਾ ਗੁਰਜੰਟ ਸਿੰਘ ਜੰਟ ਪੁੱਤਰ ਮਹਿਲ ਸਿੰਘ ਵਾਸੀ ਬਾਦਸ਼ਾਹਪੁਰ ਡੇਰੇ ਦਾ ਪੂਰਾ ਪੂਰਾ ਸਾਥ ਹੈ ਇਸ ਦੋਰਾਨ ਜਦ ਉਕਤ ਜਗਾ ਤੇ ਰੇਡ ਕੀਤਾ ਗਿਆ ਤੇ ਗੁਰਜੰਟ ਸਿੰਘ ਜੰਟ ਨੂੰ ਮੌਕੇ ਤੇ 10 ਗਰਾਮ ਹੈਰੋਇੰਨ ਅਤੇ ਐਕਟਿਵਾ ਸਕੂਟਰੀ ਪੀ.ਬੀ 10- ਏ.ਡੀ 1786 ਬਰਾਮਦ ਹੋਈ। ਇਸ ਦੋਰਾਨ ਥਾਣਾ ਸੁਭਾਨਪੁਰ ਵਿਖੇ ਹੋਈ ਪ੍ਰੈਸ ਵਾਰਤਾ ਦੋਰਾਨ ਡੀਐਸਪੀ ਭੁਲੱਥ ਭਰਤ ਭੂਸ਼ਣ ਸੈਣੀ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ਼ ਕੀਤਾ ਹੈ ਅਤੇ ਹੋਰ ਪੁਛਗਿੱਛ ਜਾਰੀ ਹੈ ਅਤੇ ਬਾਕੀ ਦੋਸ਼ੀਆ ਦੀ ਭਾਲ ਜਾਰੀ ਹੈ।

LEAVE A REPLY

Please enter your comment!
Please enter your name here