Tuesday, October 27, 2026
Home Latest ਇਸਰੋ ਦੇ ਵਿਗਿਆਨੀ ਵਲਾਰਮਥੀ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ

ਇਸਰੋ ਦੇ ਵਿਗਿਆਨੀ ਵਲਾਰਮਥੀ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ

ਨਵੀਂ ਦਿੱਲੀ (ਦ ਸਟੈਲਰ ਨਿਊਜ਼), ਪਲਕ। ਇਸਰੋ ਨੇ ਆਪਣਾ ਇੱਕ ਮਹਤਵਪੂਰਨ ਵਿਗਿਆਨੀ ਗੁਆ ਦਿੱਤਾ ਹੈ। ਇਸਰੋ ਦੇ ਵਿਗਿਆਨੀ ਵਲਾਰਮਥੀ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਦੱਸ ਦਈਏ ਕਿ ਸ਼੍ਰੀਹਰੀਕੋਟਾ ਵਿੱਚ ਰਾਕੇਟ ਲਾਂਚ ਦੀ ਕਾਊਂਟਡਾਊਨ ਵਿੱਚ ਵਲਰਮਤੀ ਨੇ ਆਪਣੀ ਆਵਾਜ਼ ਦਿੱਤੀ ਸੀ। ਜਾਣਕਾਰੀ ਮੁਤਾਬਕ ਉਹ ਕੁੱਝ ਸਮੇਂ ਤੋਂ ਬਿਮਾਰ ਸੀ, ਉਨ੍ਹਾਂ ਨੂੰ 64 ਸਾਲ ਦੀ ਉਮਰ ਵਿੱਚ ਚੇਨਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਿਆ।

Advertisements

ਵਲਾਰਮਾਥੀ ਦਾ ਜਨਮ 31 ਜੁਲਾਈ, 1959 ਨੂੰ ਹੋਇਆ ਸੀ ਅਤੇ 1984 ਵਿੱਚ ਇਸਰੋ ਵਿੱਚ ਸ਼ਾਮਲ ਹੋਈ ਸੀ। ਉਸਨੇ ਕਈ ਮਿਸ਼ਨਾਂ ਵਿੱਚ ਹਿੱਸਾ ਲਿਆ ਅਤੇ ਆਰਆਈਐਸਏਟੀ-1 ਦੇ ਪ੍ਰੋਜੈਕਟ ਡਾਇਰੈਕਟਰ ਵਜੋਂ ਕੰਮ ਕੀਤਾ, ਜੋ ਪਹਿਲਾਂ ਸਵਦੇਸ਼ੀ ਤੌਰ ਤੇ ਵਿਕਸਤ ਰਾਡਾਰ ਇਮੇਜਿੰਗ ਸੈਟੇਲਾਈਟ ਅਤੇ ਭਾਰਤ ਦਾ ਦੂਜਾ ਅਜਿਹਾ ਉਪਗ੍ਰਹਿ ਹੈ। ਇਹ ਉਪਗ੍ਰਹਿ ਅਪ੍ਰੈਲ 2012 ਵਿੱਚ ਲਾਂਚ ਕੀਤਾ ਗਿਆ ਸੀ। 15 ਅਗਸਤ,2015 ਨੂੰ ਉਹ ਵੱਕਾਰੀ ਅਬਦੁਲ ਕਲਾਮ ਅਵਾਰਡ ਦੀ ਪਹਿਲੀ ਪ੍ਰਾਪਤਕਰਤਾ ਬਣ ਗਈ।

LEAVE A REPLY

Please enter your comment!
Please enter your name here