ਚੰਦਰਮਾ ਦੀ ਸਤ੍ਹਾਂ ਤੇ ਵਿਕਰਮ ਲੈਂਡਰ ਨੇ ਮੁੜ ਕੀਤੀ ਸਫ਼ਲਾਪੂਰਵਕ ਸਾਫਟ ਲੈਂਡਿੰਗ

ਨਵੀਂ ਦਿੱਲੀ (ਦ ਸਟੈਲਰ ਨਿਊਜ਼), ਪਲਕ। ਇਸਰੋ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਵਿਕਰਮ ਲੈਂਡਰ ਦੀ ਚੰਦਰਮਾ ਦੀ ਸਤ੍ਹਾਂ ਤੇ ਮੁੜ ਤੋਂ ਸਾਫ਼ਟ ਲੈਂਡਿੰਗ ਕਰਵਾਈ ਗਈ ਹੈ। ਇਸਰੋ ਨੇ ‘ਐਕਸ’ ਤੇ ਪੋਸਟ ਕਰਕੇ ਦੱਸਿਆ ਕਿ ‘ਵਿਕਰਮ’ ਨੇ ਇੰਜਣਾਂ ਨੂੰ ‘ਫਾਇਰ’ ਕੀਤਾ, ਅਨੁਮਾਨ ਕਰੀਬ 40 ਸੈਂਟੀਮੀਟਰ ਤੱਕ ਖੁਦ ਨੂੰ ਉੱਪਰ ਚੁੱਕਿਆਂ ਅਤੇ 30-40 ਸੈਂਟੀਮੀਟਰ ਦੀ ਦੂਰੀ ਤੇ ਸੁਰੱਖਿਅਤ ਲੈਂਡ ਕੀਤਾ।

Advertisements

ਇਸਰੋ ਨੇ ਕਿਹਾ ਕਿ ‘ਵਿਕਰਮ’ ਲੈਂਡਰ ਆਪਣੇ ਮਿਸ਼ਨ ਦੇ ਮਕਸਦਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਹੋਰ ਅੱਗੇ ਵੱਧ ਗਿਆ। ਇਸਰੋ ਨੇ ਕਿਹਾ ਕਿ ਮੁਹਿੰਮ ਦੀ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਪ੍ਰਕਿਰਿਆ ਨਾਲ ਹੁਣ ਭਵਿੱਖ ਵਿੱਚ ਸੈਂਪਲ ਵਾਪਸੀ ਅਤੇ ਚੰਨ ਤੇ ਮਨੁੱਖੀ ਮੁਹਿੰਮ ਨੂੰ ਲੈ ਕੇ ਉਮੀਦਾਂ ਵੱਧ ਗਈਆਂ ਹਨ। ਇਸਰੋ ਨੇ ਪੋਸਟ ਵਿੱਚ ਕਿਹਾ ਕਿ ਵਿਕਰਮ ਨੇ ਇੱਕ ਵਾਰ ਮੁੜ ਚੰਨ ਤੇ ਸਾਫ਼ਟ ਲੈਂਡਿੰਗ ਕੀਤੀ। ‘ਵਿਕਰਮ’ ਲੈਂਡਰ ਆਪਣੇ ਮਕਸਦਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਹੋਰ ਅੱਗੇ ਵਧਿਆ। ਇਹ ਉਮੀਦ ਭਰੇ ਇੱਕ ਪ੍ਰਯੋਗ ਨਾਲ ਸਫ਼ਲਤਾਪੂਰਵਕ ਲੰਘਿਆ।

LEAVE A REPLY

Please enter your comment!
Please enter your name here