ਡਿਪਟੀ ਕਮਿਸ਼ਨਰ ਨੂੰ ਮਿਲਿਆ ਸੀਪੀਆਈ ਦਾ ਡੈਪੋਟੇਸ਼ਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਸੀ.ਪੀ.ਆਈ.(ਐਮ) ਦਾ ਇਕ ਡੈਪੋਟੇਸ਼ਨ ਸਾਥੀ ਸੁਖਵਿੰਦਰ ਸਿੰਘ ਸੇਖੋ ਸੂਬਾ ਸਕੱਤਰ ਦੀ ਅਗਵਾਈ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੀ ਪਾਰਟੀ ਦੇ ਜ਼ਿਲ੍ਹਾ ਸਕੱਤਰੇਤ ਮੈਂਬਰਾਂ ਨਾਲ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਮਿਲਿਆ। ਯਾਦ ਰਹੇ ਕਿ ਸੀ.ਪੀ.ਆਈ.(ਐਮ) ਲੰਬੇ ਸਮੇਂ ਤੋਂ  ਮੰਗ ਕਰਦੀ ਆਈ ਹੈ ਕਿ ਪਾਰਟੀ ਦੇ ਕੌਮਾਂਤਰੀ ਪੱਧਰ ਦੇ ਆਗੂ ਕਾਮ. ਹਰਕਿਸ਼ਨ ਸਿੰਘ ਸੁਰਜੀਤ ਜੀ ਦੀ ਯਾਦ ਵਿੱਚ ਹੁਸ਼ਿਆਰਪੁਰ ਦੀਆਂ ਪੁਰਾਣੀਆਂ ਕਚੈਹਿਰੀਆਂ ਜਿਥੇ 23 ਮਾਰਚ 1932 ਨੂੰ ਕਾਮ: ਸੁਰਜੀਤ ਚੁਣੀ ਕਾਂਗਰਸ ਵਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਪਹਿਲੀ ਬਰਸੀ ਸਮੇਂ ਫੈਸਲਾ ਲਿਆ ਸੀ ਕਿ ਡਿਪਟੀ ਕਮਿਸ਼ਨਰਾਂ ਦੇ ਦਫਤਰ ਤੋਂ ਯੂਨੀਅਨ ਜੈਕ ਉਤਾਰ ਕੇ ਤਿਰੰਗਾ ਝੰਡਾ ਲਹਿਰਾਏ ਜਾਣ ਪਰ ਅੰਗਰੇਜ਼ ਸਰਕਾਰ ਵਲੋਂ ਸਖਤ ਫੈਸਲਾ ਅਤੇ ਮਿਲਟਰੀ ਲਾਉਣ ਕਰਕੇ ਉਹ ਫੈਸਲਾ ਕਾਂਗਰਸ ਪਾਰਟੀ ਨੇ ਵਾਪਸ ਲੈ ਲਿਆ।

Advertisements

ਕਾਮ. ਸੁਰਜੀਤ ਆਪਣੀ ਭੂਆ ਦੇ ਘਰ ਚੱਬੇਵਾਲ ਆਏ ਹੋਏ ਸਨ। ਉਹ ਦਸਵੀਂ ਵਿੱਚ ਪੜਦੇ ਅਤੇ 16 ਸਾਲ ਦੀ ਉਮਰ ਵਿੱਚ ਇਸ ਐਕਸ ਵਿੱਚ ਸ਼ਾਮਿਲ ਹੋਣ ਲਈ ਹੁਸ਼ਿਆਰਪੁਰ ਕਾਂਗਰਸ ਪਾਰਟੀ ਦੇ ਦਫਤਰ ਪਹੁੰਚੇ ਤਾਂ ਪਾਰਟੀ ਦੇ ਦਫਤਰ ਸਕੱਤਰ ਨੇ ਕਿਹਾ ਕਿ ਪਾਰਟੀ ਨੇ ਫੈਸਲਾ ਵਾਪਸ ਲੈ ਲਿਆ ਹੈ। ਕਾਮ: ਸੁਰਜੀਤ ਹੁਣੀ ਕਿਹਾ ਕਿਉਂ ? ਤਾਂ ਦਫਤਰ ਸਕੱਤਰ ਨੇ ਝੰਡਾ ਫੜਾ ਕੇ ਕਿਹਾ ਜਾ ਤੂੰ ਝੜਾਅ ਦੇ, ਕਾਮਰੇਡ ਜੀ ਨੇ ਝੰਡਾ ਫੜਿਆ ਤੇ ਹੋਲੀ ਦਿਤੇ ਡੀ.ਸੀ. ਦਫਤਰ ਚੜਕੇ ਯੂਨੀਅਨ ਜੈਕ ਉਤਾਰ ਤਿਰੰਗਾ ਝੰਡਾ ਲਹਿਰਾ ਦਿੱਤਾ। ਪੁਲਿਸ ਨੇ ਫਾਈਰਿੰਗ ਕਰਕੇ ਤਿੰਨ ਗੋਲੀਆਂ ਚਲਾਈਆਂ ਸਨ ਤਾਂ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਮਿਸਟਰ ਵਾਖਲੇ ਨੇ ਤੁਰੰਤ ਗੋਲੀਬਾਰੀ ਰੁਕਵਾ ਦਿੱਤੀ।ਇਸ ਐਕਸ਼ਨ ਕਰਕੇ ਕਾਮ. ਹਰਕਿਸ਼ਨ ਸਿੰਘ ਸੁਰਜੀਤ ਹੁਣਾ ਨੂੰ ਤਿੰਨ ਸਾਲ ਦੀ ਕੈਦ ਹੋਈ।

ਉਸ ਤੋਂ ਬਾਅਦ ਉੁਹਨਾਂ ਨੇ ਮੁੜ ਪਿਛੇ ਨਹੀ ਦੇਖਿਆ ਤੇ ਮੇਹਨਤ ਕਰਦਿਆਂ ਕੌਮਾਂਤਰੀ ਪੱਧਰ ਦੇ ਆਗੂਆਂ ਵਿੱਚ ਸ਼ਾਮਲ ਹੋ ਗਏ। ਪਾਰਟੀ ਵਲੋਂ ਉਸ ਜਗ੍ਹਾ ਕਾਮਰੇਡ ਜੀ ਦੀ ਢੁਕਵੀਂ ਯਾਦਗਾਰ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ  ਹੁਣਾ ਨੂੰ ਮਿਲ ਕੇ ਉਥੇ ਜਗ੍ਹਾ ਲਈ ਮੰਗ ਕੀਤੀ ਸੀ। ਉਹਨਾਂ ਵਲੋਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਸਾਰੇ ਮਸਲੇ ਤੇ ਵਿਚਾਰ ਕਰਨ ਲਈ ਕਿਹਾ ਜਿਸ ਸਬੰਧੀ ਅੱਜ ਪਾਰਟੀ ਡੈਪੂਟੇਸ਼ਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਮਿਲਿਆ ਜਿਨਾਂ ਨੇ ਗੰਭੀਰਤਾ ਨਾਲ ਗੱਲਬਾਤ ਸੁਣਨ ਤੋਂ ਬਾਅਦ ਏ.ਡੀ.ਸੀ. ਰਾਹੁਲ ਚਾਬਾ ਨੂੰ ਨੋਡਲ ਅਫਸਰ ਨਿਯੁਕਤ ਕਰਕੇ ਸਾਰਾ ਪ੍ਰੋਜੈਕਟ ਤਿਆਰ ਕਰਕੇ ਸਰਕਾਰ ਨੂੰ ਭੇਜਣ ਲਈ ਕਿਹਾ। ਇਸ ਮੌਕੇ ਗੁਰਨੇਕ ਸਿੰਘ ਭੱਜਲ, ਦਰਸ਼ਨ ਸਿੰਘ ਮੱਟੂ, ਗੁਰਮੇਸ਼ ਸਿੰਘ, ਸੁਭਾਸ਼ ਮੱਟੂ , ਮਹਿੰਦਰ ਕੁਮਾਰ ਬੱਡੋਆਣ, ਰਣਜੀਤ ਸਿੰਘ ਚੋਹਾਨ, ਆਸਾ ਨੰਦ ਆਦਿ ਮੌਜੂਦ ਸਨ। 

LEAVE A REPLY

Please enter your comment!
Please enter your name here