
ਚੰਡੀਗੜ੍ਹ (ਦ ਸਟੈਲਰ ਨਿਊਜ਼), ਪਲਕ। ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰੀ ਨੌਕਰੀਆਂ ਬਾਰੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਤਿੰਨ ਦਿਨਾਂ ਵਿੱਚ 1200 ਤੋਂ ਵੱਧ ਨੌਕਰੀਆਂ ਦੇਣਗੇ। ਸਰਕਾਰ 700 ਦੇ ਕਰੀਬ ਪਟਵਾਰੀਆਂ ਅਤੇ 500 ਤੋਂ ਵੱਧ ਪੁਲਿਸ ਸਬ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਦੇਵੇਗੀ।

ਇਸ ਤੋਂ ਇਲਾਵਾ 9 ਤਰੀਕ ਨੂੰ ਪੁਲਿਸ ਸਬਇੰਸਪੈਕਟਰ ਦੀ ਭਰਤੀ ਕਰਨਗੇ। ਉਨ੍ਹਾਂ ਕਿਹਾ ਕਿ ਇਹ ਨੌਕਰੀਆਂ 3 ਦਿਨਾਂ ਵਿੱਚ ਦੇਣਗੇ। 700 ਨਵੇਂ ਪਟਵਾਰੀਆਂ ਨੂੰ 8 ਸਤੰਬਰ ਨੂੰ ਨਿਯੁਕਤੀ ਪੱਤਰ ਦੇਣਗੇ।












