Wednesday, October 28, 2026
Home Hoshiarpur ਰੇਲਵੇ ਮੰਡੀ ਸਕੂਲ ਵਿੱਚ ਮਨਾਈ ਗਈ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ

ਰੇਲਵੇ ਮੰਡੀ ਸਕੂਲ ਵਿੱਚ ਮਨਾਈ ਗਈ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਬੜੀ ਧੂਮ ਧਾਮ ਨਾਲ ਮਨਾਈ ਗਈ। ਛੇਵੀਂ ਤੋਂ ਅੱਠਵੀਂ ਜਮਾਤ ਦੇ ਬੱਚੇ ਸ਼੍ਰੀ ਰਾਧਾ ਕ੍ਰਿਸ਼ਨ ਤੇ ਸਖੀਆਂ ਦੀ ਪੌਸ਼ਾਕ ਵਿੱਚ ਸਕੂਲ ਆਏ। ਪ੍ਰਿੰਸੀਪਲ ਲਲਿਤਾ ਰਾਣੀ ਜੀ ਨੇ ਬੱਚਿਆ ਦਾ ਸ਼੍ਰੀ ਕ੍ਰਿਸ਼ਨ ਜੀ ਨਾਲ ਸੰਬੰਧਿਤ ਕੁਇਜ਼ ਕਰਵਾਇਆ ਅਤੇ ਜੇਤੂ ਬੱਚਿਆ ਨੂੰ ਇਨਾਮ ਵੀ ਦਿੱਤੇ ਗਏ।

Advertisements

ਬੱਚਿਆ ਨੇ ਸ਼੍ਰੀ ਕ੍ਰਿਸ਼ਨ ਜੀ ਦੇ ਭਜਨ ਗਾਏ ਅਤੇ ਉਹਨਾਂ ਦੇ ਜਨਮ ਨਾਲ ਸੰਬੰਧਿਤ ਭਾਸ਼ਣ ਦਿੱਤਾ ਅਤੇ ‘ ਵੋ ਕ੍ਰਿਸ਼ਨਾ ਹੈ ‘ ਭਜਨ ਤੇ ਡਾਂਸ ਕੀਤਾ। ‘ ਵੋ ਕ੍ਰਿਸ਼ਨਾ ਹੈ ਦੀ ਗੂੰਜ ਤੇ ਸਾਰਾ ਸਕੂਲ ਗੂੰਜ ਉੱਠਿਆ। ਇਸ ਅਵਸਰ ਤੇ ਅਪਰਾਜਿਤਾ, ਸਰੋਜ ਕੁਮਾਰੀ, ਰਵਿੰਦਰ ਕੌਰ, ਰਿਤੂ ਕੁਮਰਾ, ਬਲਦੇਵ ਸਿੰਘ, ਸੰਜੀਵ ਅਰੋੜਾ, ਯਸ਼ਪਾਲ ਸਿੰਘ ਹਾਜਰ ਸਨ।

LEAVE A REPLY

Please enter your comment!
Please enter your name here