ਰੂਪਨਗਰ ‘ਚ ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਸੜਕ ਕਿਨਾਰੇ ਖੂਨ ਨਾਲ ਲਥਪਥ ਮਿਲੀ ਲਾਸ਼

ਰੂਪਨਗਰ (ਦ ਸਟੈਲਰ ਨਿਊਜ਼), ਪਲਕ। ਰੂਪਨਗਰ ਵਿੱਚ 48 ਸਾਲਾਂ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰਨ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਦੁਆਰਕਾ ਦਾਸ ਵਾਸੀ ਆਦਰਸ਼ ਨਗਰ ਰੋਪੜ ਵਜੋਂ ਹੋਈ ਹੈ। ਮ੍ਰਿਤਕ ਦੇ ਰਿਸ਼ਤੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੀਤੇ ਦਿਨ ਦੁਕਾਨ ਤੋਂ ਕੰਮ ਕਰਨ ਤੋਂ ਬਾਅਦ ਘਰ ਨਹੀਂ ਆਇਆ ਅਤੇ ਸਵੇਰੇ ਉਸ ਦੀ ਲਾਸ਼ ਗਊਸ਼ਾਲਾ ਰੋਡ ਦੇ ਉੱਪਰ ਇੱਕ ਸੁੰਨਸਾਨ ਥਾਂ ਤੇ ਸੜਕ ਦੇ ਕਿਨਾਰੇ ਤੇ ਮਿਲੀ ਹੈ।

Advertisements

ਡੀ.ਐੱਸ.ਪੀ. ਤਰਲੋਚਨ ਸਿੰਘ ਅਤੇ ਐੱਸ.ਐੱਚ.ਓ. ਪਵਨ ਕੁਮਾਰ ਆਪਣੀ ਟੀਮ ਸਮੇਤ ਮੌਕੇ ਤੇ ਪਹੁੰਚੇ। ਡੀ.ਐੱਸ.ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਸ਼ਨਾਖਤ ਦੁਆਰਕਾ ਦਾਸ ਵਜੋਂ ਹੋਈ ਹੈ। ਦੱਸਿਆ ਕਿ ਮੌਕੇ ਤੇ ਖੂਨ ਨਾਲ ਲਥਪਥ ਪਈ ਲਾਸ਼ ਅਤੇ ਥੋੜ੍ਹੀ ਦੂਰ ਤੇ ਇੱਕ ਤਲਵਾਰ ਵੀ ਮਿਲੀ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here