
ਨਵੀਂ ਦਿੱਲੀ (ਦ ਸਟੈਲਰ ਨਿਊਜ਼), ਪਲਕ। ਨਵੀਂ ਸੰਸਦ ਲਈ ਕਰਮਚਾਰੀਆਂ ਦਾ ਡਰੈੱਸ ਕੋਡ ਬਦਲ ਦਿੱਤਾ ਗਿਆ ਹੈ। ਐਨਆਈਐਫਟੀ ਨੇ ਕਰਮਚਾਰੀਆਂ ਲਈ ਨਵੀਂਆਂ ਡਰੈਸਾਂ ਤਿਆਰ ਕੀਤੀਆਂ ਹਨ। ਸਾਰੇ ਮੁਲਾਜ਼ਮਾਂ ਨੂੰ ਗੁਲਾਬੀ ਜੈਕਟਾਂ ਮਿਲਣਗੀਆਂ ਅਤੇ ਕਮਲ ਦੇ ਫੁੱਲ ਵਾਲੀ ਗੂੜ੍ਹੇ ਰੰਗ ਦੀ ਸ਼ਰਟ ਮਿਲੇਗੀ।
Advertisements

ਕਰਮਚਾਰੀ ਖਾਕੀ ਰੰਗ ਦੀ ਪੈਂਟ ਪਹਿਨਣਗੇ। ਦੋਵਾਂ ਸਦਨਾਂ ਨੇ ਮਾਰਸ਼ਲਾਂ ਦੀਆਂ ਵੀ ਡਰੈੱਸ ਬਦਲੀਆਂ ਹਨ। ਦੋਵਾਂ ਸਦਨਾਂ ਦੇ ਮਾਰਸ਼ਲ ਮਣੀਪੁਰੀ ਪੱਗੜੀ ਪਾਉਂਣਗੇ।












